Menu

ਫਿਰੋਜ਼ਪੁਰ : ਖਾਲ ਢਾਉਣ ਸਬੰਧੀ ਮੌਕੇ ਤੇ ਪਹੁੰਚੇ ਏਐੱਸਆਈ ਅਤੇ ਸਿਪਾਹੀ ਦੇ ਮਾਰੀਆਂ ਸੱਟਾਂ,7 ਲੋਕਾਂ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 22 ਜੂਨ (ਗੁਰਦਰਸ਼ਨ ਸਿੰਘ ਸੰਧੂ) – ਫਿਰੋਜ਼ਪੁਰ ਦੇ ਪਿੰਡ ਦਰਬਾਰ ਸਿੰਘ ਵਾਲਾ ਵਿਖੇ ਖਾਲ ਢਾਹੁਣ ਦੇ ਸਬੰਧ ਵਿਚ ਮੌਕੇ ਤੇ ਪਹੁੰਚੇ ਏਐੱਸਆਈ ਅਤੇ ਸਿਪਾਹੀ ਦੀ ਕੁੱਟਮਾਰ ਕਰਨ ਅਤੇ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 7 ਲੋਕਾਂ ਖਿਲਾਫ 353, 186, 332, 323, 379-ਬੀ, 148, 149 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਏਐੱਸਆਈ ਗੁਰਚਰਨ ਸਿੰਘ ਸਮੇਤ ਸਿਪਾਹੀ ਅਰਪਨਪ੍ਰੀਤ ਸਿੰਘ ਦਰਖਾਸਤ ਨੰਬਰ 1215 ਲੋਕਲ ਵੱਲੋਂ ਜਗਦੀਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਝੁੱਗੇ ਦਰਬਾਰਾ ਸਿੰਘ ਵਾਲਾ ਬਰਖਿਲਾਫ ਜਰਨੈਲ ਸਿੰਘ ਵਗੈਰਾ ਬਾਬਤ ਖਾਲ ਢਾਹਣ ਸਬੰਧੀ ਸਮੇਤ ਅਵਿਨਾਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਦਰਬਾਰਾ ਸਿੰਘ ਵਾਲਾ ਨੂੰ ਹਮਰਾਹ ਲੈ ਕੇ ਮੌਕੇ ‘ਤੇ ਪੁੱਜਾ ਤਾਂ ਦੋਸ਼ੀਅਨ ਕਸ਼ਮੀਰ ਸਿੰਘ ਪੁੱਤਰ ਕਰਤਾਰ ਸਿੰਘ, ਜਰਨੈਲ ਸਿੰਘ ਫੌਜ਼ੀ, ਹਰਮੇਸ਼ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਸੁਰਜੀਤ ਕੌਰ ਪਤਨੀ ਕਸ਼ਮੀਰ ਸਿੰਘ, ਸ਼ਿੰਦਰ ਕੌਰ ਉਰਫ ਜਿੰਦੋ ਪਤਨੀ ਹਰਮੇਸ਼ ਸਿੰਘ ਵਾਸੀਅਨ ਦਰਬਾਰਾ ਸਿੰਘ ਵਾਲਾ ਨੇ ਹਮਮਸ਼ਵਰਾ ਹੋ ਕੇ ਮੁੱਸਲਾ ਹੋ ਕੇ ਉਸ ਦੇ ਅਤੇ ਸਿਪਾਹੀ ਅਰਪਨਪ੍ਰੀਤ ਸਿੰਘ ਦੇ ਸੱਟਾਂ ਮਾਰੀਆਂ ਤੇ ਝਪਟ ਮਾਰ ਕੇ ਮੋਬਾਇਲ ਫੋਨ ਖੋਹ ਲਿਆ ਤੇ ਕੁੱਟਮਾਰ ਕੀਤੀ। ਗੁਰਚਰਨ ਸਿੰਘ ਨੇ ਦੱਸਿਆ ਕਿ ਜਦ ਅਵਿਨਾਸ਼ ਸਿੰਘ ਉਕਤ ਛੁਡਾਉਣ ਲੱਗਾ ਤਾਂ ਉਸ ਦੇ ਵੀ ਸੱਟਾਂ ਮਾਰੀਆਂ। ਇਨ੍ਹਾਂ ਵੱਲੋਂ ਰੌਲਾ ਪਾਉਣ ਤੇ ਆਸ ਪਾਸ ਦੇ ਲੋਕਾਂ ਦਾ ਇਕੱਠ ਹੁੰਦਾ ਵੇਖ ਦੋਸ਼ੀਅਨ ਮੌਕੇ ਤੋਂ ਫਰਾਰ ਹੋ ਗਏ ਤੇ ਜਾਂਦੇ ਸਮੇਂ ਅਵਿਨਾਸ਼ ਸਿੰਘ ਦੇ ਗਲ ਪਾਈ ਸੋਨੇ ਦੀ ਚੈਨ ਝਪਟ ਮਾਰ ਕਰੇ ਖੋਹ ਕੇ ਲੈ ਗਏ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਅਤੇ ਸਿਪਾਹੀ ਅਰਮਨਪ੍ਰੀਤ ਸਿੰਘ ਤੇ ਅਵਿਨਾਸ਼ ਸਿੰਘ ਦਾ ਇਲਾਜ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਕਸ਼ਮੀਰ ਸਿੰਘ, ਸਿੰਦਰ ਕੌਰ ਅਤੇ ਸੁਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans