ਸ਼੍ਰੀਨਗਰ, 22 ਜੂਨ – ਪਾਕਿਸਤਾਨ ਨੇ ਸੋਮਵਾਰ ਸਵੇਰੇ ਲਗਪਗ 3.30 ਵਜੇ ਜੰਮੂ ਤੇ ਕਸ਼ਮੀਰ ਦੇ ਕ੍ਰਿਸ਼ਨਾਘਾਟੀ ਤੇ ਨੌਸ਼ਹਿਰਾ ਸੈਕਟਰਾਂ ‘ਚ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਪਾਕਿਸਤਾਨ ਨੇ ਮੁੜ ਲਗਪਗ 5.30 ਵਜੇ ਨੌਸ਼ਹਿਰਾ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫ਼ੌਜ ਜਵਾਬੀ ਕਾਰਵਾਈ ਕਰ ਰਹੀ ਹੈ। ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ‘ਚ ਭਾਰਤੀ ਫ਼ੌਜ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਹੈ।
ਕੰਟਰੋਲ ਲਾਈਨ ਨੇੜੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ‘ਚ ਭਾਰਤੀ ਫ਼ੌਜ ਦੇ ਹੌਲਦਾਰ ਦੀਪਕ ਕਾਰਕੀ ਦੇ ਸ਼ਹੀਦ ਹੋਣ ਦੀ ਸੂਚਨਾ ਹੈ।