ਬਠਿੰਡਾ, 21 ਜੂਨ 2020 ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਨੂੰ ਬੰਦ ਕਰਨਾ ਪੰਜਾਬੀਆਂ ਨਾਲ ਧੋਖਾ ਹੈ। ਥਰਮਲ ਦੀ 1764 ਏਕੜ ਜ਼ਮੀਨ ਨੂੰ ਵੇਚਣ ਦਾ ਤੇ ਬਠਿੰਡੇ ਦੀ ਪਹਿਚਾਣ ਨੂੰ ਖਤਮ ਕਰਨ ਦਾ, ਆਮ ਆਦਮੀ ਪਾਰਟੀ ਡਟ ਕੇ ਵਿਰੋਧ ਕਰੇਗੀ ।1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਮਰਪਿਤ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਲਗਭਗ 1764 ਏਕੜ ਜ਼ਮੀਨ ਲੈਕੇ ਬਣਾਇਆ ਗਿਆ ਸੀ। ਵੋਟਾਂ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ਵਿੱਚ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਜਿੰਨਾ ਬਠਿੰਡਾ ਦੇ ਲੋਕਾਂ ਨੇ ਤੁਹਾਨੂੰ ਜਿੱਤਾ ਕੇ ਵਿਧਾਨ ਸਭਾ ਭੇਜਿਆ ਉਹਨਾਂ ਦੀ ਬਦੌਲਤ ਤੁਸੀਂ ਵਿੱਤ ਮੰਤਰੀ ਬਣੇ ਤੇ ਉਹਨਾਂ ਲੋਕਾਂ ਨਾਲ ਥਰਮਲ ਨਾ ਬੰਦ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਰਹੇ ਹੋ ਤੇ ਬਠਿੰਡਾ ਦੀ ਸੰਪਤੀ ਸ਼ਾਨ ਤੇ ਪਹਿਚਾਣ ਨੂੰ ਖਤਮ ਕਰਨ ਜਾ ਰਹੇ ਹੋ ਹੁਣ ਜਿਸ ਤਰਾਂ ਅਖਬਾਰਾਂ ਚ ਆ ਰਿਹਾ ਹੈ ਕੇ ਪੰਜਾਬ ਕੈਬਨਿਟ ਥਰਮਲ ਪਲਾਂਟ ਦੀ ਜਮੀਨ ਨੂੰ ਅਗੇ ਵੇਚਣ ਦੀ ਮਨਜ਼ੂਰੀ ਦੇਣ ਜਾ ਰਹੀ ਹੈ ਜੋ ਕਿ ਲੋਕਾਂ ਨਾਲ ਧੋਖਾ ਹੋਵੇਗਾ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ “ਆਪ” ਵਲੋਂ ਮਨਪ੍ਰੀਤ ਬਾਦਲ ਦੇ ਖਿਲਾਫ ਬਠਿੰਡਾ ਦੇ ਬਜਾਰਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ, ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਵੀ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਤੁਸੀਂ ਸੂਬੇ ਦੇ ਵਿੱਤੀ ਸੰਕਟ ਤੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੀਆਂ ਸੰਪਤੀਆਂ ਵੇਚੋਗੇ, ਆਕਾਲੀ ਦਲ ਤੋਂ ਦੁਖੀ ਹੋਏ ਲੋਕਾਂ ਨੇ ਸਰਕਾਰ ਬਦਲੀ ਸੀ ਤੇ ਤੁਹਾਡੇ ਤੋਂ ਉਮੀਦ ਕਰਦੇ ਸੀ ਕਿ ਕੋਈ ਚੰਗੀ ਰਨ ਨੀਤੀ ਨਾਲ ਮੰਦਹਾਲੀ ਚ ਡੁੱਬੇ ਪੰਜਾਬ ਨੂੰ ਬਾਹਰ ਕੱਢੋਗੇ ਪਰ ਤੁਸੀਂ ਵੀ ਆਕਾਲੀ ਦਲ ਦੇ ਰਾਹ ਤੇ ਤੁਰ ਪਏ, ਇਹ ਜਿਕਰਯੋਗ ਹੈ ਕੇ ਸਰਕਾਰ ਨੇ ਇਸ ਥਰਮਲ ਪਲਾਂਟ ਦੀ ਨਵੀਨੀਕਰਨ ਤੇ ਤਕਰੀਬਨ 715 ਕਰੋੜ ਰੁਪਏ ਖਰਚ ਕਰਕੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕੀਤੀ ਸੀ ਸਰਕਾਰ ਨੇ ਇਹ ਚੰਗਾ ਭਲਾ ਚੱਲ ਰਿਹਾ ਥਰਮਲ ਪਲਾਂਟ ਜਿਸਦੀ ਮਿਆਦ 2030 ਤੱਕ ਹੈ, ਨੂੰ ਸਰਕਾਰ ਨੇ ਬੰਦ ਕਰ ਦਿੱਤਾ ਤੇ ਹੁਣ ਕੈਪਟਨ ਸਰਕਾਰ ਨੇ ਬਠਿੰਡਾ ਦੀ ਇਸ ਵਿਰਾਸਤੀ ਯਾਦਗਾਰ ਬਠਿੰਡਾ ਦੀ ਪਹਿਚਾਣ ਨੂੰ ਖਤਮ ਦਾ ਫੈਸਲਾ ਕਰਨ ਜਾ ਰਹੀ ਹੈ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਥਰਮਲ ਪਲਾਂਟ ਨੂੰ ਡਿਸਮੈਂਟਲ ਕਰਨ ਦਾ ਫੈਸਲਾ ਨਾ ਲੈਣ ਕਿਉਂਕਿ 2022 ਆਪ ਦੀ ਸਰਕਾਰ ਬਣਨ ਤੇ ਬਠਿੰਡਾ ਥਰਮਲ ਪਲਾਂਟ ਨੂੰ ਫਿਰ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਾਰੇ ਲੋਕ ਮਾਰੂ ਸਮਝੌਤੇ ਰੱਦ ਕੀਤੇ ਜਾਣਗੇ। ਨੀਲ ਗਰਗ ਨੇ ਕਿਹਾ ਕਿ ਨਾਲੇ ਇਸ ਥਰਮਲ ਪਲਾਂਟ ਵਾਲੀ ਜਮੀਨ ਤੇ ਉਹਨਾਂ ਕਿਸਾਨ ਪਰਿਵਾਰਾਂ ਦਾ ਹੱਕ ਹੈ ਜਿਨ੍ਹਾਂ ਤੋਂ ਥਰਮਲ ਲਗਾਉਣ ਲੱਗਿਆਂ ਜਮੀਨ ਲਈ ਗਈ ਸੀ,ਸਰਕਾਰ ਨੂੰ ਕੋਈ ਹੱਕ ਨਹੀਂ ਕਿ ਇਹ ਜ਼ਮੀਨ ਕਿਸੇ ਹੋਰ ਮੰਤਵ ਲਈ ਵਰਤੇ ਉਹਨਾਂ ਕਿਹਾ ਕਿ ਸਰਕਾਰੀ ਸੰਪਤੀਆਂ ਨੂੰ ਵੇਚਣ ਅਤੇ ਆਪਣੇ ਚਹੇਤਿਆਂ ਦੇ ਹਵਾਲੇ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਿਲਕੁਲ ਬਾਦਲਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਮੈਂ ਫਿਰ ਤੋਂ ਦੱਸਣਾ ਚਾਹੁੰਦਾ ਹਾਂ ਜੇਕਰ ਸਰਕਾਰ ਇਨ੍ਹਾਂ ਸਰਕਾਰੀ ਸੰਪਤੀਆਂ ਨੂੰ ਆਪਣੇ ਚਹੇਤਿਆਂ ਨੂੰ ਸੌਂਪਣ ਲਈ ਬਜਿੱਦ ਰਹਿੰਦੀ ਹੈ ਤਾਂ ਆਮ ਆਦਮੀ ਪਾਰਟੀ ਇਸ ਦਾ ਸੜਕ ਤੋਂ ਲੈ ਕੇ ਸਦਨ ਤੱਕ ਵਿਰੋਧ ਕਰੇਗੀ, ਇਨ੍ਹਾਂ ਹੀ ਨਹੀਂ 2022 ਵਿੱਚ “ਆਪ” ਦੀ ਸਰਕਾਰ ਬਣਨ ਉਪਰੰਤ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਲਈ ਇੱਕ ਸਪੈਸ਼ਲ ਜੁਡੀਸ਼ੀਅਲ ਜਾਂਚ ਕਮਿਸ਼ਨ ਗਠਿਤ ਕਰਕੇ ਇਸ ‘ਚ ਸ਼ਾਮਲ ਸਾਰੀਆਂ ਧਿਰਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕਰੇਗੀ ਅਤੇ ਸਾਰੀਆਂ ਸੰਪਤੀਆਂ ਵਾਪਸ ਸਰਕਾਰ ਦੇ ਅਧੀਨ ਲੈ ਕੇ ਆਵੇਗੀ।