ਨਵੀਂ ਦਿੱਲੀ, 20 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗਰੀਬ ਕਲਿਆਣ ਰੁਜ਼ਗਾਰ ਮੁਹਿੰਮ ਦਾ ਆਗਾਜ਼ ਕੀਤਾ। ਕੋਰੋਨਾ ਸੰਕਟ ਕਾਰਨ ਆਪਣੇ ਸ਼ਹਿਰਾਂ ਤੋਂ ਪਰਤੇ ਮਜ਼ਦੂਰਾਂ ਨੂੰ ਇਸ ਸਕੀਮ ਨਾਲ ਫਾਇਦਾ ਹੋਵੇਗਾ। ਇਸ ਸਕੀਮ ਤਹਿਤ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਖ਼ਰਚ ਕਰੇਗੀ। ਇਸ ਸਕੀਮ ਤਹਿਤ ਛੇ ਰਾਜਾਂ ਦੇ 116 ਜ਼ਿਲ੍ਹਿਆਂ ਵਿਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਯੋਜਨਾ ਤਹਿਤ ਲੋਕਾਂ ਨੂੰ 25 ਤਰ੍ਹਾਂ ਦੇ ਕੰਮ ਮਿਲਣਗੇ।ਇਹ ਯੋਜਨਾ ਬਿਹਾਰ ਦੇ ਖਗਰੀਆ ਜ਼ਿਲੇ ‘ਚ ਸ਼ੁਰੂ ਕੀਤੀ ਗਈ ਹੈ।