ਫ਼ਾਜ਼ਿਲਕਾ, 19 ਜੂਨ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ਼ਹਿਰ ਵਿੱਚ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਨਗਰ ਕੋਂਸਲ ਫਾਜਿਲਕਾ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਸਰਕਾਰੀ ਸਕੂਲ ਲੜਕੇ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਾਜ਼ਿਲਕਾ ਵਿੱਚ ਫਰਾਈ-ਡੇ ਨੂੰ ਡਰਾਈ-ਡੇ ਵਜੋਂ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੋਂਸਲ ਦੇ ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਡੇਂਗੂ ਮਲੇਰੀਆਂ ਦੇ ਲਾਰਵਾ ਦੀ ਚੈਂਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਹਨਾਂ ਖਤਰਨਾਕ ਮੱਛਰਾਂ ਦੀ ਰੋਕਥਾਮ ਲਈ ਆਪਣੇ ਘਰਾਂ ਦੇ ਫਰਿਜਾਂ ਦੇ ਪਿਛੇ ਲਗੀਆਂ ਪਾਣੀ ਵਾਲੀਆਂ ਟ੍ਰੇਆਂ, ਗਮਲਿਆਂ, ਕੂਲਰਾਂ ਦੀ ਹਫਤੇ ਵਿੱਚ ਹਰ ਸ਼ੁੱਕਰਵਾਰ ਨੂੰ ਸਫਾਈ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਘਰਾਂ ਦੀਆਂ ਪਾਣੀ ਵਾਲੀ ਟੈਂਕਿਆਂ ਛੱਤਾ ’ਤੇ ਪਏ ਪੁਰਾਣੇ ਸਮਾਨ ਨੂੰ ਢੱਕ ਦੇ ਰੱਖਿਆ ਜਾਵੇ ਤਾਂ ਜ਼ੋ ਡੇਂਗੂ ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆ ਜਾ ਸਕੇ। ਉਨਾਂ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਨਗਰ ਕੋਂਸਲ ਵੱਲੋ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ। ਇਸ ਮੋਕੇ ਉਨਾਂ ਡੇਂਗੂ ਮਲੇਰੀਆ ਦੇ 200 ਪੰਫਲੇਟ ਵੰਡੇ ਗਏ।
ਇਸ ਮੌਕੇ ਸਿਹਤ ਵਿਭਾਗ ਦੇ ਨੁਮਾਇੰਦੇ ਪਰਮਜੀਤ ਸਿੰਘ, ਬੰਨਵਾਰੀ ਲਾਲ, ਮੋਹਿਤ ਗੁਪਤਾ ਅਤੇ ਮੋਟੀਵੇਟਰ ਰਾਜ ਕੁਮਾਰੀ, ਸੰਤੋਸ਼ ਚੋਧਰੀ, ਰੰਨਜੀਤ ਸਿੰਘ, ਪਿ੍ਰਸੀਪਲ, ਸੁਤੰਤਰ ਬਾਲਾ ਹਾਜਰ ਸਨ।