ਮੰਡੀ ,13 ਜੂਨ – ਜ਼ਿਲ੍ਹਾ ਮੰਡੀ ਦੇ ਪੱਧਰ ਪੁਲਿਸ ਥਾਣਾ ਤਹਿਤ ਕਮਾਂਦ ‘ਚ ਬੀਤੀ ਰਾਤ ਇਕ ਜੀਪ ਕਰੀਬ-ਕਰੀਬ 200 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ‘ਚ ਜੀਪ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬਾਲਟ ਦੇ 24 ਸਾਲਾ ਨੌਜਵਾਨ ਭੁਪਿੰਦਰ ਸ਼ਰਮਾ ਪੁੱਤਰ ਕਾਂਸ਼ੀ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮਲੋਹ ਦੇ 18 ਸਾਲਾ ਲਵਦੀਪ ਪੁੱਤਰ ਨੰਦ ਲਾਲ ਦੀ ਜ਼ੋਨਲ ਹਸਪਤਾਲ ਮੰਡੀ ‘ਚ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗੜਾ ਦੇ ਮੇਹਵਾ ਨਿਵਾਸੀ 32 ਸਾਲਾ ਨਿਧੀ ਸਿੰਘ ਪੁੱਤਰ ਕਰਮ ਸਿੰਘ ਨੂੰ ਗੰਭੀਰ ਹਾਲਤ ‘ਚ ਆਈਜੀਐੱਮਸੀ ਸ਼ਿਮਲਾ ਰੈਫਰ ਕੀਤਾ ਗਿਆ, ਪਰ ਰਸਤੇ ‘ਚ ਉਸ ਦੀ ਵੀ ਮੌਤ ਹੋ ਗਈ। ਨਿਧੀ ਸਿੰਘ ਪੈਟਰੋਲ ਪੰਪ ‘ਤੇ ਸੇਲਜ਼ਮੈਨ ਸੀ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।