Menu

ਲਾਕਡਾਊਨ ਦੇ ਚਲਦਿਆਂ “ਕੈਂਸਰ ਟਰੇਨ” ਬੰਦ ਹੋਣ ਕਾਰਨ ਬਠਿੰਡਾ ਦੇ ਐਡਵਾਂਸ ਕੈਂਸਰ ਇੰਸਟੀਚਿਊਟ ‘ਚ ਵਧੀ ਮਰੀਜ਼ਾਂ ਦੀ ਗਿਣਤੀ

ਬਠਿੰਡਾ, 11 ਜੂਨ – ਲਾਕਡਾਊਨ ਕਾਰਨ “ਕੈਂਸਰ ਟਰੇਨ” ਦੇ ਨਾਂ ਨਾਲ ਜਾਣੀ ਜਾਣ ਵਾਲੀ ਅਬੋਹਰ ਜੋਧਪੁਰ ਰੇਲਗੱਡੀ ਦੇ ਫਿਲਹਾਲ ਬੰਦ ਹੋਣ ਕਾਰਨ ਕੈਂਸਰ ਪੀੜਿਤ ਮਰੀਜ਼ ਸਭ ਤੋਂ ਵੱਧ ਪ਼੍ਰਭਾਵਿਤ ਹੋ ਰਹੇ ਹਨ ਕਿਉਂ ਕਿ ਆਪਣਾ ਇਲਾਜ ਕਰਵਾਉਣ ਲਈ ਉਹ ਬੀਕਾਨੇਰ ਨਹੀਂ ਜਾ ਸਕਦੇ ।

ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਅਤੇ ਸਮੇਂ ਸਮੇਂ ਤੇ ਦਵਾਈ ਦੀ ਜਰੂਰਤ ਹੁੰਦੀ ਹੈ ।

ਮਹਿਣਾ ਪਿੰਡ ਦੀ ਜਸਬੀਰ ਕੌਰ ਅਤੇ ਮੌੜ ਦੀ ਅੰਗਰੇਜ਼ ਕੌਰ ਦੋਨੋਂ ਛਾਤੀ ਦੇ ਕੈਂਸਰ ਤੋਂ ਪੀੜਿਤ ਹਨ ਅਤੇ ਉਨਾਂ ਦਾ ਇਲਾਜ ਬੀਕਾਨੇਰ ਤੋਂ ਚੱਲ ਰਿਹਾ ਸੀ। ਪਰ ਲਾਕਡਾਊਨ ਦੇ ਕਾਰਨ ਉਨਾਂ ਨੂੰ ਆਪਣੀ ਸਰਜਰੀ ਬਠਿੰਡਾ ਦੇ ਐਡਵਾਂਸ ਕੈਂਸਰ ਇੰਸਟੀਚਿਊਟ ਤੋਂ ਕਰਵਾਉਣੀ ਪਈ ।

ਇਸ ਤੋਂ ਬਿਨਾਂ ਫਾਜ਼ਿਲਕਾ ਦਾ ਪਵਨ ਕੁਮਾਰ ਵੀ ਸਿਰ ਅਤੇ ਨੱਕ ਦੇ ਕੈਂਸਰ ਤੋਂ ਪੀੜਿਤ ਹੈ ਅਤੇ ਆਪਣਾ ਇਲਾਜ ਬੀਕਾਨੇਰ ਤੋਂ ਕਰਵਾਉਣ ਲਈ ਸੋਚ ਰਿਹਾ ਸੀ ਪਰ ਲਾਕਡਾਊਨ ਦੇ ਕਾਰਨ ਉਹ ਵੀ ਉਥੇ ਨਹੀਂ ਜਾ ਸਕਦਾ ਇਸ ਲਈ ਉਸਨੇ ਵੀ ਆਪਣਾ ਇਲਾਜ ਕੈਂਸਰ ਇੰਸਟੀਚਿਊਟ ਬਠਿੰਡਾ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

ਜਿਹੜੇ ਮਰੀਜ਼ ਬੀਕਾਨੇਰ ਤੋਂ ਕੀਮੋਥੈਰੇਪੀ ਕਰਵਾ ਰਹੇ ਸਨ ਉਹ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ ਕਿਉਂਕਿ ਕੀਮੋਥੈਰੇਪੀ ਦੇ 6 ਚੱਕਰ ਸਮੇਂ ਦੇ ਅੰਦਰ ਪੂਰੇ ਕਰਨੇ ਹੁੰਦੇ ਹਨ।

ਇਹ ਟਰੇਨ ਲਗਪਗ ਉਨਾਂ 100 ਲੋਕਾਂ ਲਈ ਜੀਵਨਰੇਖਾ ਸੀ ਜੋ ਰੋਜ਼ਾਨਾ ਬੀਕਾਨੇਰ ਦੇ ਅਚਾਰੀਆ ਤੁਲਸੀ ਰਿਜਨਲ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਤੋਂ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਸਨ । ਇਹ ਰੇਲਗੱਡੀ ਹਰਰੋਜ਼ ਖਚਾਖਚ ਭਰੀ ਹੋਈ ਹੁੰਦੀ ਸੀ।

ਬੀਕਾਨੇਰ ਵਿੱਚ ਪੰਜਾਬ ਦੀ ਨਿਸਬਤ ਕੈਂਸਰ ਦਾ ਇਲਾਜ ਕਾਫੀ ਸਸਤਾ ਹੋਣ ਕਾਰਨ ਇਸ ਟਰੇਨ ‘ਚ ਜ਼ਿਆਦਾਤਰ ਪੰਜਾਬ ਦੇ ਨਰਮਾ ਪੱਟੀ ਦੇ ਇਲਾਕੇ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਮੋਗਾ, ਫਿਰੋਜ਼ਪੁਰ ਅਤੇ ਫਾਜਿਲਕਾ ਦੇ ਉਹ ਛੋਟੇ ਕਿਸਾਨ ਜਾਂਦੇ ਸਨ ਜਿਹੜੇ ਪੰਜਾਬ ‘ਚ ਆਪਣਾ ਇਲਾਜ ਨਹੀਂ ਕਰਵਾ ਸਕਦੇ। ਭਾਵੇਂ ਬਠਿੰਡਾ ‘ਚ ਐਡਵਾਂਸ ਕੈਂਸਰ ਇੰਸਟੀਚਿਊਟ ਖੁੱਲ ਗਿਆ ਹੈ, ਪਰ ਫਿਰ ਵੀ ਲੋਕਾਂ ਨੇ ਬੀਕਾਨੇਰ ਜਾਣਾ ਘੱਟ ਨਹੀਂ ਕੀਤਾ ਸੀ ਮਜ਼ਬੂਰੀ ਵੱਸ ਹੁਣ ਇਨਾਂ ਮਰੀਜ਼ਾਂ ਨੂੰ ਬਠਿੰਡਾ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਹੈ।

 

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans