Menu

ਕਾਲੇ ਮੂਲ ਦੇ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਮਗਰੋਂ ਮਿਨੀਐਪਲਸ ਪੁਲਿਸ ਡਿਪਾਰਟਮੈਂਟ ਹੋਵੇਗਾ ਖਤਮ

ਅਮਰੀਕਾ, 9 ਜੂਨ (ਮਿਨੀਐਪਲਸ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਜਾਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ‘ਚ ਪੁਲਸ ਪ੍ਰਣਾਲੀ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮਿਨੀਐਪਲਸ ਨਗਰ ਪ੍ਰੀਸ਼ਦ ਆਉਣ ਵਾਲੇ ਮਹੀਨਿਆਂ ‘ਚ ਸਿਟੀ ਦੇ ਲੋਕਲ ਪੁਲਸ ਵਿਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਗੱਲ ਪ੍ਰੀਸ਼ਦ ਦੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਹੀ ਹੈ। ਮਿਨੀਐਪਲਸ  ਸਿਟੀ ਕੌਂਸਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ‘ਜਨਤਕ ਸੁਰੱਖਿਆ’ ਦਾ ਇਕ ਨਵਾਂ ਮਾਡਲ ਬਣਾਇਆ ਜਾਵੇਗਾ।

ਜਾਰਜ ਫਲਾਇਡ ਦੀ ਮੌਤ 25 ਮਈ ਨੂੰ ਮਿਨੀਐਪਲਸ  ਦੇ ਇਕ ਪੁਲਸ ਅਧਿਕਾਰੀ ਵੱਲੋਂ ਤਕਰੀਬਨ ਨੌ ਮਿੰਟ ਤੱਕ ਉਸ ਦੀ ਗਰਦਣ ਗੋਡਿਆਂ ਨਾਲ ਦਬਾਈ ਰੱਖਣ ਕਾਰਨ ਹੋ ਗਈ ਸੀ। ਚਾਰ ਅਧਿਕਾਰੀ ਹੁਣ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮਿਨੀਐਪਲਸ  ਯੂ. ਐੱਸ. ਏ. ਦੇ ਮਿਨੇਸੋਟਾ ਦਾ ਇਕ ਪ੍ਰਮੁੱਖ ਸ਼ਹਿਰ ਹੈ।

ਪ੍ਰੀਸ਼ਦ ਦੇ ਮੈਂਬਰ ਤੇ ਮਿਨੀਐਪਲਸ ਦੇ ਅਟਾਰਨੀ ਜਨਰਲ ਕੈਥ ਐਲੀਸਨ ਦੇ ਪੁੱਤਰ ਜੇਰੇਮਿਆ ਐਲੀਸਨ ਨੇ ਕਿਹਾ, ”ਪ੍ਰੀਸ਼ਦ ਪੁਲਸ ਵਿਭਾਗ ਨੂੰ ਖ਼ਤਮ ਕਰਨ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ‘ਚ ਸਿਟੀ ਪਾਕਰ ‘ਚ ਪ੍ਰੀਸ਼ਦ ਮੈਂਬਰਾਂ ਦੀ ਐਤਵਾਰ ਨੂੰ ਬੈਠਕ ਹੋਈ। ਇਸ ਲਈ ਲੋਕਾਂ ਦਾ ਸਮਰਥਨ ਜ਼ਰੂਰੀ ਹੈ। ਇਸ ਦੌਰਾਨ ਪ੍ਰੀਸ਼ਦ ਦੇ 13 ਮੈਂਬਰ ਮੌਜੂਦ ਸਨ। ਪ੍ਰੀਸ਼ਦ ਦੇ ਬਿਆਨ ‘ਚ ਕਿਹਾ ਗਿਆ, ‘ਪੁਲਸ ਵਿਭਾਗ ‘ਚ ਦਹਾਕਿਆਂ ਤੋਂ ਸੁਧਾਰਾਂ ਦੀਆਂ ਕੋਸ਼ਿਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਿਨੀਐਪਲਸ ਵਿਭਾਗ ‘ਚ ਸੁਧਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਹ ਕਦੇ ਵੀ ਆਪਣੀ ਕਾਰਵਾਈ ਲਈ ਜਵਾਬਦੇਹ ਨਹੀਂ ਹੋਵੇਗਾ। ਅਸੀਂ ਅੱਜ ਮਿਨੀਐਪਲਸ  ਵਿਭਾਗ ਨੂੰ ਖ਼ਤਮ ਕਰਨ ਅਤੇ ਸ਼ਹਿਰ ‘ਚ ਸੁਰੱਖਿਆ ਲਈ ਨਵਾਂ ਪਰਿਵਰਤਨਕਾਰੀ ਮਾਡਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40310 posts
  • 0 comments
  • 0 fans