Menu

ਜੇ “ਬਠਿੰਡੇ ਵਾਲਾ ਕਾਂ” ਰਜਿੰਦਰਪਾਲ ਸਿੰਘ ਖਾਲਸਾ ਬਣ ਸਕਦਾ ਹੈ ਤਾਂ ਤੁਸੀਂ ਕਿਉਂ ਨਹੀਂ …?

ਕਿਆ ਹੰਸੁ ਕਿਆ ਬਗੁਲਾ ਜਾ ਜਉ ਨਦਿਰ ਕਰੇਇ ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥

ਕਈ ਵਾਰ ਇਨਸਾਨ ਦੇ ਹਲਾਤ ਹੀ ਕੁਝ ਐਸੇ ਬਣ ਜਾਂਦੇ ਨੇ ਕਿ ਜ਼ਿੰਦਗੀ ਬਦਲ-ਦਿਆਂ ਦੇਰ ਨਹੀਂ ਲਗਦੀ। ਕੋਈ ਪਤਾ ਨਹੀਂ ਲਗਦਾ ਕਦੋਂ ਕੋਈ ਚੰਗਾ ਭਲਾ ਖਿਡਾਰੀ ਨਸ਼ੇ ਦੀ ਦਲਦਲ ਵਿੱਚ ਧਸਕੇ ਅਪਰਾਧ ਦੀ ਦੁਨੀਆਂ ਦਾ ਬਾਦਸ਼ਾਹ ਬਣ ਜਾਵੇ। ਜੀ ਮੈਂ ਗੱਲ ਕਰ ਰਿਹਾ ਹਾਂ ਬਠਿੰਡੇ ਵਾਲੇ ਕਾਂ ਦੀ, ਜੀਹਦਾ ਨਾਮ ਸੁਣਕੇ ਮਾਲਵੇ ਇਲਾਕੇ ਵਿੱਚ ਦਹਿਸ਼ਤ ਛਾ ਜਾਂਦੀ ਸੀ। ਲੰਮਾ ਸਮਾਂ ਬਦਮਾਸ਼ੀ ਅਤੇ ਨਸ਼ੇ ਕਰਨ ਕਰਕੇ ਅਖੀਰ ਕਹਿੰਦੇ ਨੇ ਕਿ ਅਗਰ ਸੁਭਾ ਦਾ ਭੁੱਲਿਆ ਸ਼ਾਮੀਂ ਘਰ ਮੁੜ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਐਸਾ ਕੁਝ ਕ੍ਰਿਸ਼ਮਾਂ ਬਠਿੰਡੇ ਵਾਲੇ ਕਾਂ ਨਾਲ ਹੋਇਆ ਜਿਹੜਾ ਅੱਜ ਸਭ ਮਾੜੇ ਕੰਮ ਛੱਡਕੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰ ਰਿਹਾ ਹੈ।
ਰਜਿੰਦਰਪਾਲ ਸਿੰਘ ਖਾਲਸਾ( ਬਠਿੰਡੇ ਵਾਲਾ ਕਾਂ) ਉਸਦੇ ਜੀਵਨ ਦੇ ਅਧਾਰਿਤ ਇੱਕ ਜੀਵਨੀ ਪੁਸਤਕ “ਕਾਗਹੁ ਹੰਸੁ ਕਰੇਇ” ਬਹੁਤ ਜਲਦ ਤੁਹਾਡੇ ਰੂਬਰੂ ਕਰ ਰਹੇ ਹਾਂ। ਇਸ ਪੁਸਤਕ ਵਿੱਚ ਸਾਰੀਆਂ ਉਹ ਘਟਨਾਵਾਂ ਦਰਜ ਨੇ ਜਿੰਨ੍ਹਾਂ ਕਰਕੇ ਬਠਿੰਡੇ ਵਾਲਾ ਕਾਂ ਕਿਵੇਂ ਖਾਲਸਾਈ ਜੀਵਨ ਧਾਰਨ ਕਰਕੇ ਰਜਿੰਦਰਪਾਲ ਸਿੰਘ ਖਾਲਸਾ ਬਣਿਆ। ਰਜਿੰਦਰਪਾਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਦੀ ਪਤਨੀ ਅਤੇ ਬੱਚੇ ਅੱਜ ਸਿੱਖੀ ਸਰੂਪ ਵਿੱਚ ਹਨ, ਅਤੇ ਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਸਿੱਖ ਰਹਿਤ ਮਰਿਆਦਾ ਅਨੁਸਾਰ ਆਪਣਾ ਜੀਵਨ ਬਸਰ ਕਰ ਰਹੇ ਹਨ। ਇਹ ਪੁਸਤਕ ਉਹਨਾਂ ਨੌਜਵਾਨਾਂ ਦਾ ਰਾਹ ਦੁਸੇਰਾ ਕਰੇਗੀ ਜੋ ਕਿਸੇ ਕਾਰਨ ਕਰਕੇ ਨਸ਼ੇ ਕਰ ਲੱਗ ਗਏ ਅਤੇ ਗੁਨਾਂਹ ਦੀ ਦੁਨੀਆਂ ਵਿੱਚ ਚੱਲੇ ਗਏ ਹਨ। ਇਸ ਕਿਤਾਬ ਦਾ ਮੁੱਖ ਮਕਸਦ ਉਹਨਾਂ ਨੂੰ ਉਤਸ਼ਾਹਿਤ ਕਰਨਾ ਹੈ, ਕਿ ਅਗਰ ਗੁਰੂ ਦੀ ਕਿਰਪਾ ਨਾਲ  ਬਠਿੰਡੇ ਵਾਲਾ ਕਾਂ ਰਜਿੰਦਰਪਾਲ ਸਿੰਘ ਖਾਲਸਾ ਬਣ ਸਕਦਾ ਹੈ ‘ਤਾਂ ਤੁਸੀਂ ਕਿਉਂ ਨਹੀਂ ..? ਸੋ ਆਓ ਸਾਰੇ ਜਾਣੇ ਰਲਕੇ ਇਸ ਉਪਰਾਲੇ ਲਈ ਪੂਰੀ ਟੀਮ ਨੂੰ ਵਧਾਈ ਦੇਈਏ ਅਤੇ ਆਸ ਕਰੀਏ ਕਿ ਇਹ ਆਪਣੇ ਮਕਸਦ ਲਈ ਕਾਮਯਾਬ ਹੋਣ।

ਸ਼ੁੱਭਇਛਾਵਾਂ ਸਹਿਤ
ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਫਰਿਜ਼ਨੋ ਕੈਲੇਫੋਰਨੀਆਂ 559-333-5776

Listen Live

Subscription Radio Punjab Today

Our Facebook

Social Counter

  • 16093 posts
  • 0 comments
  • 0 fans

Log In