Menu

ਮੋਗੈਂਬੋ ” ਅੱਜ ਵੀ ਰਾਜ ਕਰਦਾ ਲੋਕਾਂ ਦੇ ਦਿਲਾਂ ‘ਤੇ

 ਬਠਿੰਡਾ 08 ਜੂਨ (ਅਮਨ ਔਲਖ ):-ਕੁੱਝ ਕਲਾਕਾਰ ਅਜਿਹੇ ਹੁੰਦੇ ਹਨ  ਜਿਹਨਾਂ ਬਾਰੇ ਜਿਆਦਾ ਕਹਿਣ ਦੀ ਲੋੜ ਨਹੀ ਹੁੰਦੀ । ਇਸ ਤਰ੍ਹਾਂ ਦੀ ਹੀ ਹਸਤੀ ਹੈ ਫਿਲਮ ਅਤੇ ਥੀਏਟਰ ਅਭਿਨੇਤਾ  ਅਮਰੀਸ਼ ਪੁਰੀ , ਜਿਸ ਨੂੰ ਅਸੀਂ ਸਭ ਮੋਗੈਂਬੋ ਦੇ ਨਾਮ ਨਾਲ ਜਾਣਦੇ ਹਾਂ ।

ਅਮਰੀਸ਼ ਲਾਲ ਪੁਰੀ ਦਾ ਜਨਮ 22 ਜੂਨ 1932 ਨੂੰ ਜਲੰਧਰ ਜਿਲ੍ਹੇ ਦੇ ਨਵਾਂ ਸ਼ਹਿਰ 8ਚ ਹੋਇਆ । ਪਿਤਾ ਦਾ ਨਾਮ ਲਾਲਾ ਨਿਹਾਲ ਚੰਦ ਪੁਰੀ ਅਤੇ ਮਾਤਾ ਦਾ ਨਾਮ ਵੇਦ ਕੌਰ ਸੀ । ਅਮਰੀਸ਼ ਪੁਰੀ ਆਪਣੇ 5 ਭੈਣ ਭਰਾਵਾਂ ਚੋ ਚੌਥੇ ਨੰਬਰ ਤੇ ਸੀ । ਉਸਦਾ ਵਿਆਹ 1957 ‘ਚ ਉਰਮਿਲਾ ਦਿਵੇਕਰ ਨਾਲ  ਹੋਇਆ , ਉਹਨਾਂ ਦੇ ਦੋ ਬੱਚੇ ਹਨ, ਬੇਟਾ ਰਜੀਵ ਪੁਰੀ ਅਤੇ ਬੇਟੀ ਨਮਰਤਾ ਪੁਰੀ । ਅਭਿਨੇਤਾ ਅਤੇ ਗਇਕ ਕੇ . ਐੱਲ . ਸਹਿਗਲ ਅਮਰੀਸ਼ ਪੁਰੀ ਦੇ ਚਚੇਰੇ ਭਰਾ ਸਨ ।

ਅਮਰੀਸ਼ ਪੁਰੀ ਨੇ ਮੁੱਢਲੀ ਪੜਾਈ ਪੰਜਾਬ  ਤੋਂ ਹੀ ਕੀਤੀ । ਇਸ ਤੋਂ ਬਾਅਦ ਉਹ ਸ਼ਿਮਲਾ ਚਲੇ ਗਏ । ਸ਼ਿਮਲਾ ਤੋਂ ਬੀ . ਐੱਮ ਕਾਲਜ ਤੋਂ ਪੜਾਈ ਕਰਨ ਤੋਂ ਬਾਅਦ ਉਹਨਾਂ ਨੇ ਰੰਗਮੰਚ ਦੀ ਦੁਨੀਆ ‘ਚ ਕਦਮ ਰੱਖਿਆ । ਉਹਨਾਂ ਦੇ ਵੱਡੇ ਭਰਾ ਚਮਨ ਪੁਰੀ ਫਿਲਮ ਇੰਡਸਟਰੀ ‘ਚ ਆ ਚੁੱਕੇ ਸਨ ਤੇ ਅਮਰੀਸ਼ ਵੀ ਮੁੰਬਈ ਆ ਗਏ । ਅਮਰੀਸ਼ ਪੁਰੀ ਦੀ ਇੱਛਾ ਫਿਲਮ ਅਭਿਨੇਤਾ ਬਣਨ ਦੀ ਸੀ , ਪਰ ਹੀਰੋ ਦੇ ਰੂਪ ‘ਚ ਉਹ ਕੋਈ ਵੀ ਸਕਰੀਨ ਟੈਸਟ ਪਾਸ ਨਾ ਕਰ ਸਕੇ । ਫਿਰ ਉਹਨਾਂ ਨੇ ਬੀਮਾ ਵਿਭਾਗ ‘ਚ ਨੌਕਰੀ ਕਰ ਲਈ ।

ਉਹਨਾਂ ਨੇ ਪ੍ਰਿਥਵੀ ਰਾਜ ਥੀਏਟਰ ਵਿੱਚ ਸੱਤਿਆ ਦੇਵ ਦੁਬੇ ਅਤੇ ਗਿਰੀਸ਼ ਕਰਨਡ ਵਰਗੇ ਮਹਾਨ ਲੋਕਾਂ ਨਾਲ ਕੰਮ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਓਮ ਪੁਰੀ , ਅਨੁਪਮ ਖੇਰ ਆਦਿ ਨਾਲ ਕੰਮ ਕੀਤਾ । ਉਹਨਾਂ ਨੇ  ਪੰਜਾਬੀ ਫਿਲਮ ਇੰਡਸਟਰੀ ਵਿੱਚ 1977 ‘ਚ ਫਿਲਮ ਸਤਿ ਸ਼੍ਰੀ ਅਕਾਲ ਤੋਂ ਸ਼ੁਰੂਆਤ ਕੀਤੀ , ਜਿਸ ‘ਚ ਉਹਨਾਂ ਨੇ ਖਲਨਾਇਕ ਜ਼ਾਲਮ  ਸਿੰਘ ਦਾ ਕਿਰਦਾਰ ਨਿਭਾਇਆ । ਉਹਨਾਂ ਨੂੰ ਪੰਜਾਬ ਸਿਨੇਮਾ ‘ਚ ਪ੍ਰਸਿੱਧੀ  ਫਿਲਮ ‘ਚੰਨ ਪ੍ਰਦੇਸੀ ‘ ਦੇ ਕਿਰਦਾਰ ਜਗਿੰਦਰ ਸਿੰਘ ਤੋਂ ਮਿਲੀ । ਇਸ ਫਿਲਮ ਨੁੰ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਗਿਆ ।

ਉਹ ਹਿੰਦੀ ਫਿਲਮਾਂ ‘ਚ 1971 ਵਿੱਚ ਫਿਲਮ ‘ਰੇਸ਼ਮਾ ‘ ਅਤੇ ‘ ਸ਼ੇਰਾ ‘ ਦੇ ਜਰੀਏ ਆਏ । ਉਹਨਾਂ ਦੀ ਫਿਲਮ ‘ ਮਿਸਟਰ ਇੰਡੀਆ ‘ ਦਾ ਡਾਇਲਾਗ ” ਮੋਗੈਂਬੋ  ਖੁਸ਼ ਹੂਆ ” ਅੱਜ ਵੀ ਲੋਕਾਂ ਦੀ ਜੁਬਾਨ ਤੇ ਹੈ । ਫਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਗੇ ” ਵਿੱਚ ਸਿਮਰਨ ਦੇ ਬਾਪ ਵਾਲੇ ਉਹਨਾਂ ਦੇ ਕਿਰਦਾਰ  ਨੇ ਸਭ ਦੇ ਦਿਲ ਛੂ ਲਏ ਸਨ । ਇਸ ਤੋਂ ਇ ਲਾਵਾ ਇਹਨਾਂ ਨੇ ਮੰਥਨ , ਨਿਸ਼ਾਂਤ , ਤ੍ਰਿਦੇਵ , ਰਾਮ ਲ਼ਖਨ , ਫੂਲ ਔਰ ਕਾਂਟੇ , ਨਗਿਨਾ , ਕਰਨ ਅਰਜੁਨ , ਅਤੇ ਐਲਾਨ ਵਰਗੀਆ ਕਈ ਫਿਲਮਾਂ ਕੀਤੀਆਂ ਅਤੇ ਵੱਖ ਵੱਖ ਕਿਰਦਾਰ ਨਿਭਾਏ ।

ਉਹਨਾਂ  ਨੇ 1967 ਤੋਂ ਲੈ ਕੇ 2005 ਤੱਕ 500 ਤੋਂ ਵੀ ਉੱਪਰ ਫਿਲਮਾਂ ਵਿੱਚ  ਕੰਮ  ਕੀਤਾ । ਉਹਨਾਂ ਨੂੰ ਥੀਏਟਰ ‘ਚ ਯੋਗਦਾਨ ਦੇਣ ਲਈ 1979 ਵਿੱਚ ਕੇਂਦਰੀਆ ਸੰਗੀਤ ਅਕਾਦਮੀ ਪੁਰਸਕਾਰ ਮਿਲਿਆ । ਸ਼ਾਮ ਬੈਨੀਗਲ ਦੀ ਫਿਲਮ ‘ ਸੂਰਜ ਦਾ ਸਾਂਤਵਾਂ ਘੋੜਾ ‘ ਲਈ ਸਿਡਨੀ ਫਿਲਮ ਫੈਸਟੀਵਲ , ਸਿੰਗਾਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਲੋਂ ਸਰਵ ਸ਼੍ਰੇਸ਼ਟ ਅਭਿਨੇਤਾ ਦਾ ਪੁਰਸਕਾਰ ਮਿਲਿਆ । ਇਸ ਤੋਂ ਬਿਨਾਂ ਫਿਲਮ ‘ ਘਾਤਕ ‘ ਅਤੇ ‘ਮੇਰੀ ਜੰਗ ‘ ਦੇ ਲਈ ਫਿਲਮ ਫੇਅਰ ਪੁਰਸਕਾਰ ਵੀ ਮਿੀਲਆ ।

ਹਿੰਦੀ ਫਿਲਮ ਜਗਤ ਦੇ ਇਸ ਅਭਿਨੇਤਾ ਦਾ 12 ਜਨਵਰੀ 2005 ‘ਚ ਬਰੇਨ ਹੈਮਰਜ ਕਾਰਲ ਦਿਹਾਂਤ ਹੋ ਗਿਆ । ਪਰ ਅਮਰੀਸ਼ ਪੁਰੀ ਦੀਆਂ ਫਿਲਮਾਂ ਅਤੇ ਉਹਨਾਂ ਦੇ ਡਾਇਲਾਗ ਹਮੇਸ਼ਾ ਸਾਡੇ ਚੇਤਿਆ ‘ਚ ਵਸੇ ਰਹਿਣਗੇ ।

 

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39891 posts
  • 0 comments
  • 0 fans