Menu

ਪ੍ਰਾਇਮਰੀ ਚੋਣਾਂ ਵਿਚ ਜਿੱਤਕੇ ਜੋਅ ਬਿਡੇਨ ਰਸਮੀ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਬਣੇ।

ਵਾਸ਼ਿੰਗਟਨ (ਅਮਰੀਕਾ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਅਮਰੀਕਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਲਈ ਵੇਖ-ਵੱਖ ਸਟੇਟਾਂ ਵਿੱਚ ਪ੍ਰਾਇਮਰੀ ਇਲੈਕਸ਼ਨ ਚਲ ਰਹੇ ਸਨ। ਇਹਨਾਂ ਚੋਣਾਂ ਦੌਰਾਨ ਡਿਆਨ ਸੈਡਰਜ਼ ਨਾਲ ਸਖ਼ਤ ਮੁਕਾਬਲੇ ਮਗਰੋਂ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਰਸਮੀ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਗਏ ਹਨ। ਬਿਡੇਨ ਨੇ ਡੈਮੋਕ੍ਰੇਟਿਕ ਨਾਮਜ਼ਦਗੀ ਹਾਸਲ ਕਰਨ ਲਈ 1,991 ਤੋਂ ਵਧੇਰੇ ਪ੍ਰਤੀਨਿਧੀਆਂ ਨੂੰ ਸੁਰੱਖਿਅਤ ਕੀਤਾ ਹੈ। ਸ਼ੁੱਕਰਵਾਰ ਰਾਤ ਇਕ ਬਿਆਨ ਵਿਚ ਬਿਡੇਨ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਉਮੀਦਵਾਰਾਂ ਨਾਲ ਨਾਮਜ਼ਦਗੀ ਲਈ ਮੁਕਾਬਲਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਰਾਸ਼ਟਰਪਤੀ ਚੋਣ ਇਕਜੁੱਟ ਪਾਰਟੀ ਦੀ ਤਰ੍ਹਾਂ ਲੜਨ ਜਾ ਰਹੇ ਹਾਂ।

ਬਿਡੇਨ ਨੇ ਕਿਹਾ ਕਿ ਮੈਂ ਇਸ ਮਹਾਨ ਦੇਸ਼ ਵਿਚ ਸਾਰੇ ਅਮਰੀਕੀਆਂ ਦੇ ਵੋਟ ਹਾਸਲ ਕਰਨ ਲਈ ਹੁਣ ਤੋਂ 3 ਨਵੰਬਰ ਵਿਚਕਾਰ ਹਰ ਦਿਨ ਬਤੀਤ ਕਰਨ ਜਾ ਰਿਹਾ ਹਾਂ ਤਾਂਕਿ ਅਸੀਂ ਇਸ ਰਾਸ਼ਟਰ ਦੀ ਆਤਮਾ ਲਈ ਲੜਾਈ ਜਿੱਤ ਸਕੀਏ। ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਨ ਸਕੀਏ ਕਿ ਜਿਵੇਂ-ਜਿਵੇਂ ਅਸੀਂ ਆਪਣੀ ਅਰਥ ਵਿਵਸਥਾ ਦਾ ਮੁੜ ਨਿਰਮਾਣ ਕਰੀਏ ਤਾਂ ਬਾਕੀ ਲੋਕ ਵੀ ਇਸ ਨਾਲ ਜੁੜਦੇ ਰਹਿਣ।

7 ਸੂਬੇ ਵਿਚ ਪ੍ਰਾਇਮਰੀ ਚੋਣਾਂ ਜਿੱਤ ਚੁੱਕੇ ਹਨ ਬਿਡੇਨ-

ਬਿਡੇਨ ਨੇ 7 ਸੂਬਿਆਂ ਵਿਚ ਪ੍ਰਾਇਮਰੀ ਚੋਣਾਂ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਸਭ ਤੋਂ ਵਧੇਰੇ ਪ੍ਰਤੀਨਿਧੀ ਪੈਨਸਿਲਵੇਨੀਆ ਤੋਂ ਮਿਲੇ। ਉਹ ਮੈਰੀਲੈਂਡ, ਇੰਡੀਆਨਾ, ਰਹੋੜੇ ਆਈਲੈਂਡ, ਨਿਊ ਮੈਕਸੀਕੋ, ਮੋਨਟਾਨਾ ਅਤੇ ਦੱਖਣੀ ਡਕੋਟਾ ਤੋਂ ਚੋਣ ਜਿੱਤੇ।  2020 ਦੀਆਂ ਕਈ ਪ੍ਰਾਇਮਰੀ ਚੋਣਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਰੀ ਨਾਲ ਹੋਈਆਂ। 17 ਮਾਰਚ ਤੇ 7 ਅਪ੍ਰੈਲ ਦੇ ਵਿਚਕਾਰ ਕੋਈ ਪ੍ਰਾਇਮਰੀ ਚੋਣ ਆਯੋਜਿਤ ਨਹੀਂ ਕੀਤੀ ਗਈ ਸੀ, ਇਸ ਦੌਰਾਨ ਮੇਲ ਰਾਹੀਂ ਵੋਟ ਪਾਉਣ ਦਾ ਪ੍ਰਸਤਾਵ ਲਿਆਂਦਾ ਗਿਆ।
ਦੱਸ ਦਈਏ ਕਿ ਬਰਨੀ ਸਾਂਡਰਸ ਨੇ ਵਿਸਕਾਨਸਿਨ ਪ੍ਰਾਇਮਰੀ ਵਿਚ ਹਾਰਨ ਦੇ ਬਾਅਦ ਆਪਣੀ ਮੁਹਿੰਮ ‘ਤੇ ਰੋਕ ਲਗਾ ਦਿੱਤੀ। ਇਸ ਦੇ ਬਾਅਦ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਵਿਅਕਤੀ ਦੇ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਉਮੀਦਵਾਰ ਦੇ ਰੂਪ ਵਿਚ ਉੱਭਰੇ ਹਨ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39941 posts
  • 0 comments
  • 0 fans