Menu

ਸ਼ਹੀਦ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਖਿਲਾਫ ਭੱਦੀ ਸ਼ਬਦਾਵਲੀ ਬੋਲਣ ਵਾਲੇ ਦਾ ਜਥੇਬੰਦੀਆਂ ਵੱਲੋਂ ਕੁਟਾਪਾ

ਫਿਰੋਜ਼ਪੁਰ 4 ਜੂਨ 2020 (ਗੁਰਦਰਸ਼ਨ ਸਿੰਘ ਸੰਧੂ) ਫਿਰੋਜ਼ਪੁਰ ਦਾ ਥਾਣੇ ਸਦਰ ਵਿਚ ਸ਼ਰੇਆਮ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਕੁੱਟੇ ਜਾਣ ਦੀ ਵਾਇਰਲ ਹੋ ਰਹੀ ਵੀਡੀਓ ਨੇ ਪੁਲਿਸ ਦੀ ਜ਼ੁੰਮੇਵਾਰੀ ‘ਤੇ ਸੁਆਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।

ਜਦੋਂ ਵੀਡੀਓ ਸਬੰਧੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਫਿਰੋਜ਼ਪੁਰ ਦੀ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਸਦਾ ਨਾਂਅ ਹਰਦੀਪ ਨਿਮਾਣਾ ਹੈ ਅਤੇ ਉਹ ਸਰਕਾਰੀ ਨੌਕਰੀ ਕਰਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਉਕਤ ਵਿਅਕਤੀ ਵੱਲੋਂ ਸਿੱਖ ਪੰਥ ਦੇ ਸ਼ਹੀਦਾਂ ਖਿਲਾਫ ਗਲਤ ਸ਼ਬਦਾਵਲੀ ਬੋਲਣ ‘ਤੇ ਪਹਿਲਾਂ ਉਸ ਦੀ  ਘਰ ‘ਚ ਕੁੱਟਮਾਰ ਕੀਤੀ ਗਈ, ਅਤੇ ਫਿਰ ਥਾਣੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਹੈਰਾਨਗੀ ਇਹ ਹੈ ਕਿ ਇਹ ਸਾਰਾ ਵਰਤਾਰਾ ਪੁਲਿਸ ਦੀ ਹਾਜ਼ਰੀ ਵਿੱਚ ਵਾਪਰਿਆ।

ਓਧਰ ਸਤਿਕਾਰ ਕਮੇਟੀ ਦੇ ਆਗੂ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਉਕਤ ਵਿਅਕਤੀ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਅਤੇ ਸਿੱਖ ਪੰਥ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਾ ਸੀ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਗਈ ਸੀ। ਪਰ ਇਹ ਵਿਅਕਤੀ ਲਗਾਤਾਰ ਸਿੱਖ ਪੰਥ ਖਿਲਾਫ ਗਲਤ ਭਾਸ਼ਾ ਬੋਲ ਰਿਹਾ ਸੀ ਅਤੇ ਹੁਣ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਦੋ ਇਸ ਸਬੰਧੀ ਥਾਣੇ ਵਿੱਚ ਹੀ ਕੁੱਟਮਾਰ ਕਰਨ ਬਾਰੇ ਥਾਣਾ ਸਦਰ ਫਿਰੋਜ਼ਪੁਰ ਦੇ ਮੁਖੀ ਬੀਰਬਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਤਾਂ ਸਾਹਮਣੇ ਆਇਆ ਹੈ ਅਸੀ ਜਾਂਚ ਕਰ ਰਹੇ ਹਾਂ।

Listen Live

Subscription Radio Punjab Today

Our Facebook

Social Counter

  • 16147 posts
  • 0 comments
  • 0 fans

Log In