Menu

17 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਮਗਰੋਂ ਅਮਰੀਕਾ ਵਿੱਚ ਲੋਕਾਂ ਨੇ ਲਿਆ ਸੁੱਖ ਦਾ ਸਾਹ

ਅਮਰੀਕਾ,4 ਜੂਨ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਤੋਂ ਕਈ ਦਿਨ ਬਾਅਦ ਸੜਕਾਂ ‘ਤੇ ਹੁਣ ਕੁਝ ਸ਼ਾਂਤੀ ਦਿੱਖ ਰਹੀ ਹੈ ਅਤੇ ਪ੍ਰਦਰਸ਼ਨ ਹੁਣ ਸ਼ਾਂਤੀਪੂਰਣ ਹੋ ਰਹੇ ਹਨ। ਨਿਊਯਾਰਕ ਸ਼ਹਿਰ ਤੋਂ ਕੁਝ ਕੁ ਥਾਂਵਾਂ ਤੇ ਰਾਤੀਂ ਲੁੱਟਖੋਹ ਹੋਣ ਦੀਆਂ ਖਬਰਾਂ ਹਨ ਅਤੇ ਇੱਥੇ ਬੁੱਧਵਾਰ ਸਵੇਰ ਤੱਕ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅਨੇਕ ਸ਼ਹਿਰਾਂ ਵਿਚ ਕਰਫਿਊ ਹੋਰ ਸਖਤ ਕੀਤੇ ਜਾਣ ਤੋਂ ਬਾਅਦ ਸ਼ਾਂਤੀ ਆਉਂਦੀ ਪ੍ਰਤੀਤ ਹੋ ਰਹੀ ਹੈ। ਵਾਸ਼ਿੰਗਟਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਨੇ ਲੋਕਾਂ ਨੂੰ ਦਿਨ ਵਿਚ ਵੀ ਸੜਕਾਂ ‘ਤੇ ਨਾ ਆਉਣ ਦਾ ਆਦੇਸ਼ ਦਿੱਤਾ ਹੈ। ਪ੍ਰਦਰਸ਼ਨਕਾਰੀ ਲਾਸ ਏਜੰਲਸ, ਮਿਆਮੀ, ਸੈਂਟ ਪਾਲ, ਮਿਨੀਸੋਆ, ਕੋਲੰਬੀਆ, ਸਾਊਥ ਕੈਰੋਲੀਨਾ ਅਤੇ ਹਿਊਸਟਨ ਸਮੇਤ ਕਈ ਥਾਂਵਾਂ ‘ਤੇ ਉਤਰੇ, ਜਿਥੇ ਪੁਲਸ ਪ੍ਰਮੁੱਰਾਂ ਨੇ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਸਥਿਤੀ ‘ਤੇ ਕੰਟਰੋਲ ਲਈ ਟਰੰਪ ਨੇ ਬੀਤੇ ਦਿਨ ਅਮਰੀਕਾ ਦੀਆਂ ਸੜਕਾਂ ‘ਤੇ ਫੌਜ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ।ਇਸ ਦੌਰਾਨ ਅਮਰੀਕਾ ਦੇ 23 ਰਾਜਾਂ ਵਿਚ 17 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ। ਨੈਸ਼ਨਲ ਗਾਰਡਾਂ ਨੂੰ ਹਿੰਸਾ ਰੋਕਣ ਦੇ ਨਾਲ-ਨਾਲ ਰਾਜਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਨੈਸ਼ਨਲ ਗਾਰਡ ਲੋਕਾਂ ਦੇ ਨਾਲ ਰਲਕੇ ਗੋਡੇ ਟੇਕ ਪ੍ਰੇਅਅਰ ਕਰਦੇ ਵੀ ਨਜ਼ਰੀਂ ਪਏ ਅਤੇ ਕਈ ਥਾਂਵਾਂ ਤੇ ਪ੍ਰਦਰਸ਼ਨਕਾਰੀਆਂ ਨੇ ਜੱਫੀਆਂ ਪਾਕੇ ਨੈਸ਼ਨਲ ਗਾਰਡ ਦਾ ਸੁਆਗਤ ਵੀ ਕੀਤਾ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans