Menu

ਅਗਰ ਸਟੇਟਾਂ ਆਪਣੇ ਸ਼ਹਿਰੀਆਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀਆਂ ਤਾਂ ਮੈ ਫੌਜ ਭੇਜਣ ਤੋ ਗੁਰੇਜ਼ ਨਹੀਂ ਕਰਾਂਗਾ – ਟਰੰਪ..!

ਅਮਰੀਕਾ02ਜੂਨ:- (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਕਾਲੇ ਮੂਲ ਦੇ ਅਮਰੀਕੀ ਨਾਗਿਰਕ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਸਬੰਧੀ ਚੱਲ ਰਿਹਾ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਸਕ ਪ੍ਰਦਰਸ਼ਨ ਨਾ ਰੁੱਕਣ ‘ਤੇ ਫੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੀ ਸੁਰੱਖਿਆ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ।
ਰਾਸ਼ਟਰਪਤੀ ਟਰੰਪ ਨੇ ਕਿਹਾ,”ਜੌਰਜ ਫਲਾਈਡ ਦਾ ਬੇਰਹਿਮੀ ਨਾਲ ਕਤਲ ਹੋਣ ਨਾਲ ਸਾਰੇ ਅਮਰੀਕੀ ਦੁਖੀ ਹਨ ਅਤੇ ਉਹਨਾਂ ਦੇ ਮਨ ਵਿਚ ਗੁੱਸਾ ਹੈ। ਜੌਰਜ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿਚ ਅਸੀਂ ਕੋਈ ਕਮੀ ਨਹੀਂ ਛੱਡਾਂਗੇ। ਮੇਰੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪੂਰਾ ਨਿਆਂ ਮਿਲੇਗਾ।” ਉਹਨਾਂ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ‘ਤੇ ਮੇਰਾ ਪਹਿਲਾ ਸਭ ਤੋਂ ਵੱਡਾ ਫਰਜ਼ ਇਹੀ ਹੈ ਕਿ ਦੇਸ਼ ਨੂੰ ਅਤੇ ਅਮਰੀਕੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਾਂ। ਮੈਂ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਨਾਰਾਜ਼ ਭੀੜ ਵਿਚ ਬਦਲਣ ਦੀ ਇਜਾਜ਼ਤ ਨਹੀਂ ਦੇ ਸਕਦਾ ਹਾਂ। ਟਰੰਪ ਨੇ ਕਿਹਾ ਕਿ ਅਗਰ ਸਟੇਟਾਂ ਆਪਣੇ ਸ਼ਹਿਰੀਆਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀਆਂ ਤਾਂ ਮੈ ਫੌਜ ਭੇਜਣ ਤੋ ਗੁਰੇਜ਼ ਨਹੀਂ ਕਰਾਂਗਾ।
ਟਰੰਪ ਨੇ ਕਿਹਾ ਕਿ ਮੈਂ ਹਜ਼ਾਰਾਂ ਫੌਜੀਆਂ, ਮਿਲਟਰੀ ਕਾਮਿਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਦੰਗੇ ਅਤੇ ਜਾਇਦਾਦ ਦੀ ਤਬਾਹੀ ਰੋਕਣ ਲਈ ਭੇਜ ਰਿਹਾ ਹਾਂ। ਹਾਲਾਤ ਨੂੰ ਕਾਬੂ ਕਰਨ ਲਈ ਅਮਰੀਕਾ ਵਿਚ ਨੈਸ਼ਨਲ ਗਾਰਡ ਦੀ ਤਾਇਨਾਤੀ ਪਹਿਲਾਂ ਹੀ ਕਰ ਦਿੱਤੀ ਗਈ ਹੈ। ਅਮਰੀਕਾ ਦੇ ਇਕ ਡਾਕਟਰ ਨੇ ਜੌਰਡ ਫਲਾਈਡ ਦੀ ਮੌਤ ਨੂੰ ਸੋਮਵਾਰ ਨੂੰ ਕਤਲ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਸ ਵੱਲੋਂ ਉਸ ਨੂੰ ਬੰਨ੍ਹੇ ਰੱਖਣ ਅਤੇ ਗਲੇ ‘ਤੇ ਦਬਾਅ ਦੇ ਕਾਰਨ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜੌਰਜ ਦੀ ਮੌਤ ਦੇ ਬਾਅਦ ਲੋਕ ਪੁਲਸ ਦੇ ਇਸ ਰੰਗਭੇਦੀ ਅੱਤਿਆਚਾਰ ਦੇ ਵਿਰੁੱਧ ਸੜਕਾਂ ‘ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਰੀਬ 40 ਸ਼ਹਿਰਾਂ ਵਿਚ ਕਰਫ਼ਿਊ ਲਗਾਇਆ ਗਿਆ ਹੈ। ਜਦਕਿ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ਵਿਚ ਸ਼ਰਨ ਲੈਣੀ ਪਈ। ਅਮਰੀਕਾ ਵਿਚ ਪਿਛਲੇ ਕਈ ਦਹਾਕਿਆਂ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਾਗਰਿਕ ਅਸ਼ਾਂਤੀ ਮੰਨੇ ਜਾ ਰਹੇ ਇਹ ਹਿੰਸਕ ਪ੍ਰਦਰਸ਼ਨ ਫਲਾਈਡ ਦੀ ਮੌਤ ਦੇ ਬਾਅਦ ਅਮਰੀਕਾ ਵਿਚ ਘੱਟੋ-ਘੱਟ 140 ਸ਼ਹਿਰਾਂ ਤੱਕ ਫੈਲ ਗਏ ਹਨ। ਲੰਘੀ ਰਾਤ ਸ਼ਿਕਾਗੋ ਸ਼ਹਿਰ ਦੇ ਉਪਨਗਰ ਸਿਏਰਾ ਟਾਊਨ ਵਿਚ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 60 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸੇ ਤਰਾਂ ਕੈਲੇਫੋਰਨੀਆਂ ਦੇ ਓਕਲੈਂਡ ਸ਼ਹਿਰ ਵਿੱਚ ਵੀ ਭੜਕੀ ਭੀੜ ਨੇ ਹਿੰਸਕ ਰੂਪ ਧਾਰਨ ਕਰਦਿਆਂ ਇੱਥੇ ਬੁਰੀ ਤਰਾਂ ਨਾਲ ਲੁੱਟ-ਮਾਰ ਕੀਤੀ ਅਤੇ ਮਰਸਡੀਜ਼ ਕਾਰ ਡੀਲਰਸ਼ਿੱਪ ਨੂੰ ਅੱਗ ਲਾ ਦਿੱਤੀ ਜਿਸ ਕਰਕੇ ਕਰੋੜਾਂ ਡਾਲਰਾਂ ਦਾ ਨੁਕਸਾਨ ਹੋਇਆ। ਵਰਜੀਨੀਆ ਸੂਬੇ ਦੀ ਰਾਜਧਾਨੀ ਵਿਚ ਲਗਭਗ 200 ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਕਰਫਿਊ ਉਲੰਘਣ ਦੇ ਦੋਸ਼ ਹੇਠ ਹਿਰਾਸਚ ਵਿਚ ਲਿਆ ਗਿਆ ਹੈ। ਦੇਸ਼ ਭਰ ਵਿਚ ਭੜਕੀ ਹਿੰਸਾ ਵਿਚ ਭੂਮਿਕਾ ਨੂੰ ਲੈ ਕੇ ਅਮਰੀਕਾ ਖੱਬੇ ਪੱਖੀ ਗਰੁੱਪ ‘ਐਂਟਿਫਾ’ ਨੂੰ ਅੱਤਵਾਦੀ ਸੰਗਠਨਾਂ ਦੀ ਲਿਸਟ ਵਿਚ ਸ਼ਾਮਲ ਕਰੇਗਾ। ਏਂਟਿਫਾ ਨੂੰ ਅਮਰੀਕਾ ਵਿਚ ਅੱਤਵਾਦੀ, ਖੱਬੇ ਪੱਖੀ ਸੰਗਠਨ, ਫਾਸੀਵਾਦੀ ਵਿਰੋਧੀ ਅੰਦੋਲਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਨਾਲ ਅਜਿਹੇ ਕਈ ਵਰਕਰ ਸਮੂਹ ਜੁੜੇ ਹਨ ਜੋ ਆਪਣੇ ਸਿਆਸੀ ਉਦੇਸ਼ ਨੀਤੀਗਤ ਸੁਧਾਰਾਂ ਦੀ ਥਾਂ ਪ੍ਰਤੱਖ ਕਾਰਵਾਈ ਦੇ ਇਸਤੇਮਾਲ ਨਾਲ ਹੱਕ ਹਾਸਲ ਕਰਨਾ ਚਾਹੁੰਦੇ ਹਨ।
ਪੁਲਸ ਹਿਰਾਸਤ ਵਿਚ ਮਾਰੇ ਗਏ ਜੌਰਜ ਫਲਾਈਡ ਦੇ ਭਰਾ ਟੇਰੇਨਸ ਫਲਾਈਡ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇਕ ਭਾਵੁਕ ਅਪੀਲ ਕੀਤੀ ਹੈ। ਟੇਰੇਨਸ ਜਦੋਂ ਆਪਣੇ ਭਰਾ ਲਈ ਬਣੇ ਸ਼ਰਧਾਂਜਲੀ ਸਥਲ ‘ਤੇ ਪਹੁੰਚੇ ਤਾਂ ਆਪਣਾ ਦਰਦ ਲੁਕੋ ਨਹੀਂ ਪਾਏ ਅਤੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਦੇ ਬਾਵਜੂਦ ਉਹਨਾਂ ਨੇ ਨਾਰਾਜ਼ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਤਰੀਕਾ ਅਪਨਾਉਣ ਦੀ ਅਪੀਲ ਕੀਤੀ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans