Menu

ਭਾਰਤ ਤੇ ਚੀਨ ਵਿਚਾਲੇ ਵਧ ਰਿਹਾ ਤਣਾਅ…

ਨਵੀਂ ਦਿੱਲੀ, 27 ਮਈ – ਭਾਰਤ ਤੇ ਚੀਨ ਵਿਚਾਲੇ ਯੁੱਧ ਵਾਲੇ ਹਾਲਾਤ ਬਣ ਰਹੇ ਹਨ। ਚੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਲੱਦਾਖ ਤੇ ਉੱਤਰੀ ਸਿੱਕਮ ਵਿੱਚ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਚੀਨੀ ਫੌਜ ਨੇ ਭਾਰਤੀ ਖੇਤਰਾਂ ਵਿੱਚ ਘੁਸਪੈਠ ਕਰਕੇ ਅਸਥਾਈ ਟਿਕਾਣੇ ਵੀ ਬਣਾ ਲਏ ਹਨ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਇਸ ਮਹੀਨੇ ਸੈਨਿਕਾਂ ਦੀਆਂ ਤਿੰਨ ਝੜਪਾਂ ਵੀ ਹੋ ਚੁੱਕੀਆਂ ਹਨ।

ਭਾਰਤ ਨੇ ਵੀ ਚੀਨ ਨੂੰ ਸਖਤ ਤੇਵਰ ਵਿਖਾਏ ਹਨ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਹੈ।ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚੀਨ ਦੀ ਹਰਕਤਾਂ ਬਾਰੇ ਭਾਰਤੀ ਫੌਜ ਦੇ ਜਵਾਬ ਦੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਦੋ ਅਹਿਮ ਫੈਸਲੇ ਲਏ ਗਏ। ਪਹਿਲਾਂ- ਇਸ ਖੇਤਰ ਵਿੱਚ ਸੜਕ ਨਿਰਮਾਣ ਜਾਰੀ ਰਹੇਗਾ। ਦੂਜਾ, ਭਾਰਤੀ ਫੌਜਾਂ ਦੀ ਤਾਇਨਾਤੀ ਚੀਨ ਦੀ ਤਰ੍ਹਾਂ ਹੀ ਰਹੇਗੀ।

ਉਧਰ, ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਨੇ ਵੀ ਭਵਿੱਖ ਵਿੱਚ ਜੰਗ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਆਪਣੀ ਸੈਨਾ ਨੂੰ ਕਿਹਾ ਕਿ ਟ੍ਰੇਨਿੰਗ ਤੇ ਜੰਗ ਦੀ ਤਿਆਰੀ ਨੂੰ ਤੇਜ਼ ਕਰੋ। ਸਭ ਤੋਂ ਮੁਸ਼ਕਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਆਪ ਨੂੰ ਤਿਆਰ ਕਰੋ ਤੇ ਦੇਸ਼ ਦੀ ਪ੍ਰਭੂਸੱਤਾ ਲਈ ਮਜ਼ਬੂਤੀ ਨਾਲ ਡਟੇ ਰਹੋ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ, ਜਿਨਪਿੰਗ ਨੇ ਕਿਹਾ ਕਿ ਗੁੰਝਲਦਾਰ ਮਸਲਿਆਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠੋ।

ਜਿਨਪਿੰਗ ਨੇ ਮੰਗਲਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਤੇ ਪੀਪਲਜ਼ ਆਰਮਡ ਪੁਲਿਸ ਫੋਰਸ ਦੇ ਵਫ਼ਦ ਦੀ ਬੈਠਕ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਸੇ ਖ਼ਤਰੇ ਦਾ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਰਹੱਦ ‘ਤੇ ਚੀਨ ਤੇ ਭਾਰਤ ਦੇ ਸੈਨਿਕਾਂ ਵਿੱਚ ਤਣਾਅ ਹੈ । ਇਸ ਤੋਂ ਪਹਿਲਾਂ 22 ਮਈ ਨੂੰ ਚੀਨ ਨੇ ਆਪਣਾ ਰੱਖਿਆ ਬਜਟ 6.6% ਵਧਾ ਕੇ 179 ਅਰਬ ਡਾਲਰ ਕਰ ਦਿੱਤਾ ਸੀ। ਇਹ ਭਾਰਤ ਦੇ ਰੱਖਿਆ ਬਜਟ ਵਿੱਚ ਤਕਰੀਬਨ ਤਿੰਨ ਗੁਣਾ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਚ ਪੱਧਰੀ ਬੈਠਕ ਬੁਲਾਈ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਡੋਵਾਲ, ਸੀਡੀਐਸ ਬਿਪਿਨ ਰਾਵਤ ਤੇ ਤਿੰਨੇ ਸੈਨਾ ਮੁਖੀ ਸ਼ਾਮਲ ਹੋਏ। ਇਸ ਤੋਂ ਬਾਅਦ ਮੋਦੀ ਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨਾਲ ਵੀ ਵਿਚਾਰ ਵਟਾਂਦਰੇ ਕੀਤੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਲੱਦਾਖ ਵਿੱਚ ਤਣਾਅ ਨੂੰ ਲੈ ਕੇ ਸੀਡੀਐਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਤਕਰੀਬਨ ਇੱਕ ਘੰਟਾ ਬੈਠਕ ਕੀਤੀ ਸੀ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39848 posts
  • 0 comments
  • 0 fans