Menu

ਸੰਜੀਵ ਕਮਾਰ ਨੂੰ ਠੁਕਰਾ ਕੇ , ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਕਿਉਂ ਚੁਣਿਆ

ਬਠਿੰਡਾ 26ਮਈ(ਅਮਨ ਔਲਖ):- ” ਆਮ ਆਦਮੀ ਤੋਂ ਲੈ ਕੇ ਨੇਤੇ ਤੱਕ ” ਤੇ ” ਦਰਸ਼ਕਾਂ ਤੋਂ ਲੈ ਕੇ ਅਭਿਨੇਤੇ ਤੱਕ ”  ਸੁਰਖੀਆ ‘ਚ ਰਹਿਣਾ ਕਿਹਨੂੰ ਨਹੀਂ  ਪਸੰਦ  । ਬਾਲੀਵੁੱਡ ਹਮੇਸ਼ਾ ਆਪਣੇ ਕਿੱਸਿਆ ਕਰਕੇ  ਸੁਰਖੀਆ  ‘ਚ ਰਿਹਾ । ਚਾਹੇ  ਉਹ ਫ਼ਿਲਮ ਸੈੱਟ ‘ਤੇ ਮਸਤੀ ਦੀ ਗੱਲ ਹੋਵੇ ਜਾਂ ਫਿਰ ਰੋਜ਼ਾਨਾ ਮਰਾ ਦੇ ਕੰਮ ਦੀ ਸੈਲਫੀ , ਫੈਸ਼ਨ ਹੋਵੇ ਜਾਂ ਹੁਸਨ ਦਾ ਜਲਵਾ । ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਹੈ । ਸਭ ਤੋਂ ਦਿਲਚਸਪ ਕਿੱਸੇ ਇਹਨਾਂ ਫਿਲਮੀ ਸਿਤਾਰਿਆ ਦੀਆਂ ਪ੍ਰੇਮ ਕਹਾਣੀਆ ਹਨ । ਇਹਨਾਂ ਕਿੱਸਿਆ ਕਰਕੇ ਕਈ ਸਿਤਾਰੇ ਸੁਰਖੀਆ ‘ਚ ਰਹੇ ਹਨ । ਆਉ ਫਿਰ ਤੁਹਾਨੂੰ ਵੀ ਦੱਸ ਦੇਈਏ , ਕਿਹੜੇ ਸਿਤਾਰੇ ਦੀ ਪ੍ਰੇਮ ਕਹਾਣੀ ਕਿੱਥੇ ਤੇ ਕਿਵੇਂ ਸ਼ੁਰੂ ਹੋਈ ।               ਅੱਜ ਗੱਲ ਕਰਦੇ ਹਾਂ ਬਾਲੀਵੁੱਡ ਦੀ ‘ਡਰੀਮ ਗਰਲ ‘ ਕਹੀ ਜਾਣ ਵਾਲੀ ਹੇਮਾ ਮਾਲਿਨੀ ਅਤੇ ਹੀ-ਮੈਨ ਧਰਮਿੰਦਰ ਦੀ । ਦੋਨਾਂ ਦੀ ਲਵ ਸਟੋਰੀ ਦੀ ਚਰਚਾ ਅੱਜ ਵੀ ਬਾਲੀਵੁੱਡ ਵਿੱਚ ਹੁੰਦੀ ਹੈ , ਅੱਜ ਵੀ ਦੋਨਾਂ ਦੀ ਜੋੜੀ ਨੂੰ ਔਨ ਸਕਰੀਨ ਤੇ ਆਫ ਸਕਰੀਨ ਤੇ ਪਸੰਦ ਕੀਤਾ ਜਾਂਦਾ ਹੈ । ਇਹਨਾਂ ਨੂੰ ਚਾਉਣ ਵਾਲਿਆ ਦੀ ਅੱਜ ਵੀ ਕੋਈ ਕਮੀ ਨਹੀਂ ।

ਕੀ ਤੁਸੀ ਜਾਣਦੇ ਹੋ , ਦੋਹਾਂ ਦਾ ਵਿਆਹ ਦੇ ਬੰਧਨ ‘ਚ ਬੱਝਣਾ ਆਸਾਨ ਨਹੀਂ ਸੀ । 70 ਦੇ ਦਹਾਕੇ ਵਿੱਚ 3-3 ਸੁਪਰਸਟਾਰ ਨੇ ਹੇਮਾ ਨੂੰ ਵਿਆਹ ਦੀ ਇੱਛਾ ਪ੍ਰਗਟ ਕੀਤੀ । ਇਹ 3 ਸੁਪਰਸਟਾਰ ਸਨ ਜਤਿੰਦਰ , ਸੰਜੀਵ ਕੁਮਾਰ  ਤੇ ਧਰਮਿੰਦਰ ।  ਫਿਲਮ ‘ਤੁਮ ਹਸੀਂ ਮੈਂ ਜਵਾਂ ‘ ਦੀ ਸ਼ੂਟਿੰਗ ਦੌਰਾਨ  ਹੇਮਾ ਅਤੇ ਧਰਮਿੰਦਰ  ਇੱਕ ਦੂਜੇ ਨਾਲ ਪਿਆਰ ਵਿੱਚ ਪੈ ਗਏ । ਉੱਧਰ  ਇਸ  ਸਮੇਂ ਸੰਜੀਵ  ਤੇ ਹੇਮਾ ਨੇ ਬਹੁਤ ਸਾਰੀਆ ਸੁਰਖੀਆ ਬਟੋਰੀਆ । ਸੰਜੀਵ ਕੁਮਾਰ ਨੇ ਹੇਮਾ ਦੇ ਘਰ ਰਿਸ਼ਤਾ ਦੇ ਕੇ ਆਪਣੇ ਮਾਤਾ ਪਿਤਾ ਨੂੰ ਭੇਜਿਆ , ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ । ਇਸੇ ਦੌਰਾਨ  ਸੰਜੀਵ ਜੀ ਜਤਿੰਦਰ ਨੂੰ ਹੇਮਾ ਦੇ ਘਰ ਰਿਸ਼ਤੇ ਲਈਂ ਮਨਾਉਣ ਲਈਂ ਭੇਜਿਆ । ਖ਼ੁਦ ਜਤਿੰਦਰ  ਦਾ ਹੇਮਾ ਉੱਤੇ ਦਿਲ ਆ ਗਿਆ , ਉਸਨੇ ਹੇਮਾ ਨੂੰ ਪ੍ਰਪੋਜ਼ ਕਰ ਦਿੱਤਾ । ਪਰ ਇਸ ਵਿਚਕਾਰ ਧਰਮਿੰਦਰ ਤੇ ਹੇਮਾ   ਵਿੱਚ ਨਜਦੀਕੀਆ ਵੱਧ ਰਹੀਆ ਸੀ । ਧਰਮਿੰਦਰ ਪਹਿਲਾਂ ਹੀ ਵਿਆਹਿਆ ਹੋਇਆ ਸੀ , ਤੇ ਹੇਮਾ ਨੂੰ ਕੁੱਝ ਸਮਝ ਨਹੀਂ  ਆ ਰਿਹਾ ਸੀ ਕਿ ਕੀ ਫੈਸਲਾ ਲਵੇ ।

ਫਿਲਮ  ‘ ਦੁਲਹਨ ‘ ਦੀ ਸ਼ੂਟਿੰਗ ਦੇ ਦੌਰਾਨ ਜਤਿੰਦਰ ਤੇ ਹੇਮਾ ਨੇ ਇੱਕ ਦੂਜੇ ਨਾਲ  ਚੰਗਾ ਵਕਤ ਬਿਤਾਇਆ । ਸ਼ੂਟਿੰਗ ਖ਼ਤਮ ਦੇ ਬਾਅਦ ਜਤਿੰਦਰ ਆਪਣੇ ਮਾਤਾ- ਪਿਤਾ ਨਾਲ ਹੇਮਾ ਦੇ ਘਰ ਪਹੁੰਚਿਆ । ਦੋਹਾਂ ਪਰਿਵਾਰਾਂ ਦੀ ਗੱਲ ਬਾਤ ਚੱਲ ਰਹੀ ਸੀ ਕਿ , ਧਰਮਿੰਦਰ ਦਾ ਫੋਨ ਆਇਆ । ਧਰਮਿੰਦਰ ਨੇ ਹੇਮਾ ਨੂੰ ਕਿਹਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾ ਇੱਕ ਵਾਰ ਉਸ ਨੂੰ ਮਿਲੇ । ਜਤਿੰਦਰ ਨੇ ਉਸੇ ਦਿਨ ਮੰਦਿਰ ‘ਚ ਵਿਆਹ ਕਰਨ ਦਾ ਫੈਸਲਾ ਲਿਆ ਉਸਨੂੰ ਡਰ ਸੀ ਕਿ ਕਿਤੇ ਹੇਮਾ ਆਪਣਾ ਫੈਸਲਾ ਨਾ ਬਦਲ ਦੇਵੇ । ਪਰ ਹਰ ਕੋਸ਼ਿਸ਼ ਦੇ ਬਾਵਜ਼ੂਦ ਦੋਹਾਂ ਦਾ ਵਿਆਹ ਨਾ ਹੋ ਸਕਿਆ ।

ਅਖੀਰ  ਜਤਿੰਦਰ ਨੇ ਆਪਣੀ ਗਰਲਫਰੈਂਡ ਸ਼ੋਭਾ ਨਾਲ ਵਿਆਹ ਕਰਵਾ ਲਿਆ , ਪਰ ਧਰਮਿੰਦਰ ਦਾ ਪਹਿਲਾ ਵਿਆਹੇ ਹੋਣ ਕਰਕੇ , ਹੇਮਾ ਦੇ ਪਿਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ । ਦੋਹਾਂ ਦਾ ਰਿਸ਼ਤਾ ਖੁੱਲ ਕੇ ਮੀਡੀਆ ਦੇ ਸਾਹਮਣੇ ਆਉਣ ਲੱਗਿਆ । ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤਲਾਕ ਦੇਣ ਨੂੰ ਤਿਆਰ ਨਹੀਂ ਸੀ , ਅਖੀਰ 1980 ‘ਚ ਦੋਹਾ ਨੇ ਫੈਸਲਾ ਕਰ  ਇਸਲਾਮ ਧਰਮ ਕਬੂਲ ਕਰਕੇ ਨਿਕਾਹ ਕਰ ਲਿਆ ।

 

ਜੇਲ੍ਹ ‘ਚ ਮਹਿਲਾ ਕੈਦੀ ਨਾਲ ਬਲਾਤਕਾਰ

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ ਜੀਂਦ ਵਿਚ ਇੱਕ ਮਹਿਲਾ ਕੈਦੀ ਨੂੰ ਦੋ ਕੈਦੀਆਂ ਨੇ ਨਸ਼ੀਲਾ ਪਦਾਰਥ ਪਿਲਾ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39801 posts
  • 0 comments
  • 0 fans