Menu

ਸ਼੍ਰੀ ਰਾਮ ਸ਼ਰਣਮ ਕੇਂਦਰ, ਚੰਡੀਗੜ੍ਹ ਵੱਲੋਂ ਪੁਲਿਸ ਦੇ ਯੋਧਿਆਂ ਨੂੰ 1000 ਸੇਫਟੀ ਕਿੱਟਾਂ ਭੇਟ

ਚੰਡੀਗੜ੍ਹ, 23 ਮਈ – ਰਾਮ ਸੇਵਾ ਸਵਾਮੀ ਸਤਿਆਨੰਦ ਟਰੱਸਟ, ਗੋਹਾਨਾ ਵੱਲੋਂ ਸੰਚਾਲਿਤ ਸਾਰੇ ਰਾਮ ਸ਼ਰਣਮ ਕੇਂਦਰਾਂ ਵਿੱਚ ਕਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਨਾਲ ਨਜਿੱਠਣ ਲਈ ਸੇਫਟੀ ਕਿੱਟਾਂ ਭੇਜੀਆਂ ਜਾ ਰਹੀਆਂ ਹਨ । ਇਸੇ ਤਰ੍ਹਾਂ ਸ਼੍ਰੀ ਰਾਮ ਸ਼ਰਣਮ ਕੇਂਦਰ, ਚੰਡੀਗੜ੍ਹ ਵੱਲੋਂ ਗੁਰੂਦੇਵ ਸ਼੍ਰੀ ਕ੍ਰਿਸ਼ਨ ਵਿਜ ਜੀ ਅਤੇ ਗੁਰੂ ਮਾਂ ਰੇਖਾ ਵਿਜ ਜੀ ਦੇ ਅਸ਼ੀਰਵਾਦ ਨਾਲ ਰਾਮ ਸੇਵਾ ਸਵਾਮੀ ਸਤਿਆਨੰਦ ਟਰੱਸਟ, ਗੋਹਾਨਾ ਵੱਲੋਂ ਆਈਆਂ 1000 ਸੇਫਟੀ ਕਿੱਟਾਂ ਅੱਜ ਸਵੇਰੇ ਐਸ. ਐਸ. ਪੀ. ਚੰਡੀਗੜ੍ਹ ਸ਼੍ਰੀਮਤੀ ਨਿਲਾਂਬਰੀ ਜਗਦਲੇ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਭੇਟ ਕੀਤੀਆਂ ਗਈਆਂ।
ਇਹ ਜਾਣਕਾਰੀ ਸੰਸਥਾ ਦੇ ਬੁਲਾਰੇ ਸ਼੍ਰੀ ਰਾਜੀਵ ਬਜਾਜ ਨੇ ਦਿੰਦਿਆਂ ਦੱਸਿਆ ਕਿ ਇਕ ਸੇਫਟੀ ਕਿੱਟ ਵਿਚ ਧੋਣਯੋਗ 2 ਮਾਸਕ, 2 ਜੋੜੇ ਦਸਤਾਨੇ ਅਤੇ ਇਕ 180 ਮਿਲੀਟਰ ਸੈਨੇਟਾਈਜ਼ਰ  ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਫਰੰਟ ਲਾਈਨ ‘ਤੇ ਲੜ ਰਹੇ ਯੋਧਿਆਂ ਦੀ ਸੁਰੱਖਿਆ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਧਾਰਮਿਕ ਸਰਗਰਮੀਆਂ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਚੱਲ ਰਹੀ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਸੰਸਥਾ ਸਰਕਾਰ ਤੇ ਪ੍ਰਸ਼ਾਸਨ ਨਾਲ ਹਰ ਸਮੇਂ ਖੜ੍ਹੀ ਹੈ।

Listen Live

Subscription Radio Punjab Today

Our Facebook

Social Counter

  • 15661 posts
  • 0 comments
  • 0 fans

Log In