Menu

ਹਾਈਡ੍ਰੌਕਸੀਕਲੋਰੋਕੀਨ ਦੀ ਵਰਤੋਂ ਲਈ ਨਵੀਂ ਐਡਵਾਇਜ਼ਰੀ ਜਾਰੀ

ਚੰਡੀਗੜ੍ਹ, 23 ਮਈ – ਸਰਕਾਰ ਨੇ ਸ਼ੁੱਕਰਵਾਰ ਨੂੰ ਸੋਧ ਕੀਤੀ ਐਡਵਾਇਜ਼ਰੀ ਜਾਰੀ ਕਰਕੇ ਗੈਰ-ਕੋਰੋਨਾ ਹਸਪਤਾਲਾਂ ‘ਚ ਕੰਮ ਕਰ ਰਹੇ ਬਿਨਾਂ ਲੱਛਣ ਵਾਲੇ ਸਿਹਤ ਕਰਮੀਆਂ, ਕੰਟੇਨਮੈਂਟ ਜ਼ੋਨ ‘ਚ ਨਿਗਰਾਨੀ ਡਿਊਟੀ ‘ਤੇ ਤਾਇਨਾਤ ਕਰਮੀਆਂ ਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਸਬੰਧੀ ਗਤੀਵਿਧੀਆਂ ‘ਚ ਸ਼ਾਮਲ ਪੈਰਾਮਿਲਟਰੀ ਫੋਰਸ ਤੇ ਪੁਲਿਸ ਕਰਮੀਆਂ ਨੂੰ ਰੋਗ ਨਿਰੋਧਕ ਦਵਾਈ ਦੇ ਤੌਰ ‘ਤੇ ਹਾਈਡ੍ਰੌਕਸੀਕਲੋਰੋਕੀਨ ਦਾ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਹੈ।

ਇਸ ਤੋਂ ਪਹਿਲਾਂ ਜਾਰੀ ਐਡਵਾਇਜ਼ਰੀ ਮੁਤਾਬਕ ਕੋਵਿਡ-19 ਫੈਲਣ ਤੋਂ ਰੋਕਣ ਲਈ ਇਸ ਦਾ ਇਲਾਜ ਕਰਨ ‘ਚ ਸ਼ਾਮਲ ਬਿਨਾਂ ਲੱਛਣ ਵਾਲੇ ਸਾਰੇ ਸਿਹਤ ਕਰਮੀਆਂ ਤੇ ਪੀੜਤ ਲੋਕਾਂ ਦੇ ਘਰਾਂ ‘ਚ ਸੰਪਰਕ ‘ਚ ਆਏ ਲੋਕਾਂ ‘ਚ ਵਾਇਰਸ ਖਿਲਾਫ ਇਸ ਦਵਾਈ ਦਾ ਇਸਤੇਮਾਲ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

ਹਾਲਾਂਕਿ ਆਈਸੀਐਮਸੀਆਰ ਵੱਲੋਂ ਜਾਰੀ ਸੋਧ ਕੀਤੀ ਐਡਵਾਇਜ਼ਰੀ ‘ਚ ਜਾਗਰੂਕ ਕੀਤਾ ਗਿਆ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਇਕਦਮ ਸੁਰੱਖਿਅਤ ਹੋ ਗਿਆ ਹੈ।

 

ਨਵੀਂ ਐਡਵਾਇਜ਼ਰੀ ਮੁਤਾਬਕ NIV ਪੁਣੇ ‘ਚ HCQ ਦੀ ਜਾਂਚ ‘ਚ ਇਹ ਪਾਇਆ ਗਿਆ ਕਿ ਇਸ ਨਾਲ ਵਾਇਰਸ ਦੀ ਦਰ ਘੱਟ ਹੁੰਦੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਜੋ ਨਜ਼ਰ ਕਮਜ਼ੋਰ ਕਰਨ ਵਾਲੀ ਰੇਟਿਨਾ ਸਬੰਧੀ ਬਿਮਾਰੀ ਤੋਂ ਗ੍ਰਸਤ ਹਨ, ਐਚਸੀਕਿਊ ਨੂੰ ਲੈ ਕੇ ਅਤਿ ਸੰਵੇਦਨਸ਼ੀਲਤਾ ਹੈ ਤੇ ਜਿੰਨ੍ਹਾਂ ਨੂੰ ਦਿਲ ਦੀ ਧੜਕਨ ਘਟਣ ਵਧਣ ਦੀ ਬਿਮਾਰੀ ਹੈ।

ਐਡਵਾਇਜ਼ਰੀ ‘ਚ ਇਸ ਦਵਾਈ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਇਹ ਦਵਾਈ ਡਾਕਟਰ ਦੀ ਸਹਿਮਤੀ ਨਾਲ ਹੀ ਦਿੱਤੀ ਜਾਵੇ।ਭਾਰਤ ਨੇ ਪਿਛਲੇ ਮਹੀਨੇ ਹੀ ਅਮਰੀਕਾ, ਜਰਮਨੀ ਸਮੇਤ ਕਈ ਦੇਸ਼ਾਂ ਨੂੰ ਭਾਰੀ ਮਾਤਰਾ ‘ਚ HCQ ਦਾ ਨਿਰਯਾਤ ਕੀਤਾ ਸੀ, ਜਿਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੀਐਮ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39929 posts
  • 0 comments
  • 0 fans