Menu

ਯੋਗੀ ਸਰਕਾਰ ਤੇ ਭੜਕੀ ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ, 20 ਮਈ – ਪ੍ਰਵਾਸੀ ਮਜ਼ਦੂਰਾਂ ਨੂੰ ਬੱਸ ਮੁਹੱਈਆ ਕਰਵਾਉਣ ਦੇ ਮੁੱਦੇ ‘ਤੇ ਉੱਤਰ ਪ੍ਰਦੇਸ਼ ਕਾਂਗਰਸ ਤੇ ਯੋਗੀ ਸਰਕਾਰ ਆਹਮੋ-ਸਾਹਮਣੇ ਹਨ। ਇਸ ਦੌਰਾਨ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਯੋਗੀ ਸਰਕਾਰ ‘ਤੇ ਕਈ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਜੇ ਭਾਜਪਾ ਝੰਡੇ ਲਾਉਣਾ ਚਾਹੁੰਦੀ ਹੈ ਤਾਂ ਲਾ ਲਵੇ ਪਰ ਬੱਸਾਂ ਚੱਲਣ ਦੇਵੇ। ਇਸ ਨਾਲ 92 ਹਜ਼ਾਰ ਲੋਕਾਂ ਦੀ ਮਦਦ ਹੋਵੇਗੀ। ਸਾਡੀਆਂ ਬੱਸਾਂ ਅਜੇ ਖੜ੍ਹੀਆਂ ਹਨ ਪਰ ਯੋਗੀ ਸਰਕਾਰ ਚੱਲਣ ਦੀ ਇਜਾਜ਼ਤ ਨਹੀਂ ਦੇ ਰਹੀ। ਦੱਸ ਦਈਏ ਕਿ ਕਿ ਕਾਂਗਰਸ ਤੇ ਉੱਤਰ ਪ੍ਰਦੇਸ਼ ਸਰਕਾਰ ਦਰਮਿਆਨ ਬੱਸਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਲਜ਼ਾਮ ਤੇ ਜਵਾਬੀ ਵਿਰੋਧ ਚੱਲ ਰਹੇ ਹਨ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਬਹੁਤ ਸਾਰੇ ਪੱਤਰ ਲਿਖੇ ਗਏ। ਉੱਤਰ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਮੁਹੱਈਆ ਕਰਵਾਈਆਂ ਗਈਆਂ 1000 ਤੋਂ ਵੱਧ ਬੱਸਾਂ ਦੇ ਵੇਰਵਿਆਂ ਵਿੱਚ ਕੁਝ ਦੋ ਪਹੀਆ ਵਾਹਨ, ਐਂਬੂਲੈਂਸਾਂ ਤੇ ਕਾਰ ਨੰਬਰ ਸ਼ਾਮਲ ਹਨ।

ਇਸ ‘ਤੇ ਕਾਂਗਰਸ ਨੇ ਕਿਹਾ ਕਿ ਦਿੱਤੀ ਗਈ ਲਿਸਟ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਖ਼ੁਦ 879 ਬੱਸਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਉਨ੍ਹਾਂ ਨੂੰ ਇਹ ਬੱਸਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਪ੍ਰਿਅੰਕਾ ਗਾਂਧੀ ਨੇ ਅੱਜ ਇਹ ਵੀ ਕਿਹਾ ਕਿ ਜੇਕਰ ਸੂਚੀ ਵਿੱਚ ਕੁਝ ਗਲਤ ਹੈ ਤਾਂ ਅਸੀਂ ਸਹਿਮਤ ਹਾਂ ਪਰ ਜੋ ਬੱਸਾਂ ਹਨ, ਉਨ੍ਹਾਂ ਨੂੰ ਚੱਲਣ ਦਿਓ। ਇਹ ਰਾਹ ਵਿੱਚ ਲੋਕਾਂ ਨੂੰ ਮਦਦ ਮਿਲੇਗੀ। ਅਸੀਂ ਬੱਸਾਂ ਦੀ ਇੱਕ ਹੋਰ ਸੂਚੀ ਦੇਣ ਲਈ ਤਿਆਰ ਹਾਂ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਪ੍ਰਵਾਸੀ ਭੈਣ-ਭਰਾ ਬਿਨਾਂ ਕਿਸੇ ਖਾਣ-ਪੀਣ ਦੇ ਤਪਦੀ ਧੁੱਪ ਵਿੱਚ ਪੈਦਲ ਆਪਣੇ ਪਿੰਡ ਵੱਲ ਤੁਰ ਰਹੇ ਹਨ। ਇਹ ਲੋਕ ਸਾਰੇ ਦੇਸ਼ ਤੋਂ ਆ ਰਹੇ ਹਨ। ਬਹੁਤ ਸਾਰੀਆਂ ਭੈਣਾਂ ਗਰਭਵਤੀ ਹੋਣ ਦੇ ਬਾਵਜੂਦ ਪੈਦਲ ਚੱਲ ਰਹੀਆਂ ਹਨ। ਬਹੁਤ ਸਾਰੇ ਲੋਕ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਰਹੇ ਹਨ। 

ਪ੍ਰਿਯੰਕਾ ਨੇ ਕਿਹਾ, “ਸੇਵਾ ਦੀ ਭਾਵਨਾ ਤੋਂ ਹੀ ਯੂਪੀ ਕਾਂਗਰਸ ਨੇ ਲੌਕਡਾਊਨ ਦੇ ਅਗਲੇ ਦਿਨ ਹੀ ਹਰ ਜ਼ਿਲ੍ਹੇ ਵਿੱਚ “ਕਾਂਗਰਸੀਆਂ ਦੇ ਸਿਪਾਹੀ” ਨਾਂ ਨਾਲ ਵਾਲੰਟੀਅਰ ਗਰੁੱਪ ਬਣਾਇਆ। ਅਸੀਂ ਹਰ ਜ਼ਿਲ੍ਹੇ ਵਿਚ ਹੈਲਪਲਾਈਨ ਨੰਬਰ ਜਾਰੀ ਕੀਤੇ। ਇਸ ਤੋਂ ਇਲਾਵਾ, ਅਸੀਂ “ਸਾਂਝੀ ਰਸੋਈ” ਖੋਲ੍ਹਿਆ, ਹਾਈਵੇ ਟਾਸਕ ਫੋਰਸ ਬਣਾਈ।”

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਿਲਾਂ ‘ਚ…

10 ਮਈ 2024- : ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ…

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ,…

ਨਵੀਂ ਦਿੱਲੀ, 10 ਮਈ 2024 – ਸੁਪਰੀਮ…

ਸ਼ਾਤਰ ਚੋਰ ਪੁਲਿਸ ਨੂੰ ਹੀ…

10 ਮਈ 2024: ਰਾਜਗੜ੍ਹ ਜ਼ਿਲ੍ਹੇ ਦੇ ਪਚੌਰ…

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ…

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40261 posts
  • 0 comments
  • 0 fans