Menu

ਬਿਹਾਰ : ਬੱਸ ਨਾਲ ਟਕਰਾ ਕੇ ਖੱਡ ‘ਚ ਡਿੱਗਿਆ ਟਰੱਕ, 9 ਮਜ਼ਦੂਰਾਂ ਦੀ ਮੌਤ

 ਪਟਨਾ, 19 ਮਈ – ਕੋਰੋਨਾ ਲਾਕਡਾਊਨ ਦੌਰਾਨ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਪ੍ਰਵਾਸੀ ਮਜ਼ਦੂਰ ਅੱਜ ਸਵੇਰੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ । ਬਿਹਾਰ ਦੇ ਭਾਗਲਪੁਰ ‘ਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੱਕ ਦੀ ਬੱਸ ਨਾਲ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ 9 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ।

ਮਿਲੀ ਜਾਣਕਾਰੀ ਅਨੁਸਾਰ ਟਰੱਕ ‘ਤੇ ਸਵਾਰ ਪ੍ਰਵਾਸੀ ਮਜ਼ਦੂਰ ਖਗੜੀਆ ਵੱਲ ਜਾ ਰਹੇ ਸਨ। ਇਸ ਦੌਰਾਨ ਅੰਬੋ ਮੋੜ ਨੇੜੇ ਬੱਸ ਅਤੇ ਟਰੱਕ ‘ਚ ਟੱਕਰ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਪਲਟ ਕੇ ਸੜਕ ਕਿਨਾਰੇ ਖੱਡ ‘ਚ ਡਿੱਗ ਗਿਆ ਹੈ। ਟਰੱਕ ‘ਚ ਭਰੇ ਲੋਹੇ ਦੇ ਮੋਟੇ ਰਾਡ ਨਾਲ ਦੱਬਣ ਨਾਲ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਹੈ।

ਇਸ ਦੌਰਾਨ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ 9 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ, ਬਾਕੀਆਂ ਨੂੰ ਵੀ ਕਰੇਨ ਦੀ ਮਦਦ ਨਾਲ ਬਾਹਰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੱਸ ‘ਤੇ ਸਵਾਰ 12 ਮਜ਼ਦੂਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨਵਗਛੀਆ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਗੌਰਤਲਬ ਹੈ ਕਿ ਲਾਕਡਾਊਨ ਕਾਰਨ ਦੇਸ਼ ਵਿਚ ਆਵਾਜਾਈ ਸੇਵਾਵਾਂ ਠੱਪ ਹਨ, ਜਿਸ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹਾਲਾਤ ਤੋਂ ਪਰੇਸ਼ਾਨ ਮਜ਼ਦੂਰ ਪੈਦਲ ਹੀ ਤੁਰਨ ਲਈ ਮਜਬੂਰ ਹਨ ਅਤੇ ਹੁਣ ਤੱਕ ਕਈ ਮਜ਼ਦੂਰ ਹਾਦਸਿਆਂ ਵਿਚ ਮਾਰੇ ਜਾ ਚੁੱਕੇ ਹਨ।

ਜੇਲ੍ਹ ‘ਚ ਮਹਿਲਾ ਕੈਦੀ ਨਾਲ ਬਲਾਤਕਾਰ

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ ਜੀਂਦ ਵਿਚ ਇੱਕ ਮਹਿਲਾ ਕੈਦੀ ਨੂੰ ਦੋ ਕੈਦੀਆਂ ਨੇ ਨਸ਼ੀਲਾ ਪਦਾਰਥ ਪਿਲਾ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39798 posts
  • 0 comments
  • 0 fans