Menu

ਟਰੱਕਰ ਅਜੀਤਪਾਲ ਸਿੰਘ ਸੰਘੇੜਾ ਬਲੇਨ ਬਾਡਰ ਵਿਖੇ 3 ਮਿਲੀਅਨ ਡਾਲਰ ਕੋਕੀਨ ਦੀ ਖੇਪ ਮਿਲਣ ਤੋਂ ਬਾਅਦ ਗ੍ਰਿਫਤਾਰ

ਅਮਰੀਕਾ,  18 ਮਈ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- 41 ਸਾਲਾ ਅਜੀਤਪਾਲ ਸਿੰਘ ਸੰਘੇੜਾ ਨੂੰ ਬੀਤੇ ਸ਼ਨੀਵਾਰ ਨੂੰ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਪਿੱਛੋਂ , ਬਲੇਨ ਵਿੱਚ ਪੈਸੀਫਿਕ ਹਾਈਵੇਅ ਟਰੱਕ ਕਰਾਸਿੰਗ ਵਿਖੇ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ-ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨਾਲ ਮਿਲ ਕੇ, ਕਥਿਤ ਤੌਰ ਤੇ 134 ਪੌਂਡ ਕੋਕੀਨ , ਜਿਸਦਾ ਅੰਦਾਜ਼ਨ ਮੁੱਲ $ 3 ਮਿਲੀਅਨ ਡਾਲਰ ਹੈ, ਨੂੰ ਉਸ ਵਕਤ ਫੜਿਆ ਗਿਆ ਜਦੋਂ ਉਹ ਟ੍ਰੈਕਟਰ-ਟ੍ਰੇਲਰ ਨਾਲ ਕੈਨੇਡਾ ਵਿੱਚ ਦਾਖਲ਼ ਹੋ ਰਿਹਾ ਸੀ।
ਜਦੋਂ ਸੀਬੀਪੀ ਦੇ ਅਧਿਕਾਰੀਆਂ ਨੇ ਕੈਨੇਡੀਅਨ ਨਾਗਰਿਕ ਦੇ ਟਰੈਕਟਰ-ਟ੍ਰੇਲਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਤਾਂ ਅਧਿਕਾਰੀਆਂ ਨੂੰ ਟ੍ਰੇਲਰ ਦੀ ਫਰਸ਼ ‘ਤੋਂ ਪੰਜ ਛੋਟੇ ਡਫਲ ਬੈਗ ਮਿਲੇ। ਡਫਲ ਬੈਗ ਦੇ ਅੰਦਰ, ਅਧਿਕਾਰੀਆਂ ਨੂੰ 50 ਪਲਾਸਟਿਕ ਦੇ ਲਪੇਟੇ ਪੈਕੇਜ ਮਿਲੇ ਜਿੰਨ੍ਹਾਂ ਵਿੱਚ ਕੋਕੀਨ ਰੱਖੀ ਗਈ ਸੀ।
ਸੀਬੀਪੀ ਦੇ ਅਨੁਸਾਰ ਕੋਕੀਨ ਦੀ ਭਾਲ ਤੋਂ ਬਾਅਦ ਸੀਬੀਪੀ ਦੇ ਅਧਿਕਾਰੀ ਸੰਘੇੜਾ ਨੂੰ ਹਿਰਾਸਤ ਵਿੱਚ ਲੈ ਗਏ ਅਤੇ ਆਖਰਕਾਰ ਉਸਨੂੰ ਨਸ਼ੀਲੇ ਪਦਾਰਥਾਂ ਸਮੇਤ ਵ੍ਹੱਟਕਾਮ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਤਬਦੀਲ ਕਰ ਦਿੱਤਾ ਗਿਆ।
ਬੈਲਿੰਘਮ ਹੇਰਲਡ ਮੁਤਾਬਿਕ ਸੰਘੇੜਾ ਨੂੰ ਕਿਸੇ ਖਾਸ ਜਾਣਕਾਰੀ ਵਾਲੀ ਅਗਿਆਤ ਟਿਪ ਮਿਲਣ ਉਪਰੰਤ ਪਕੜਿਆ ਗਿਆ। ਸ਼ੰਕਾ ਹੈ ਕਿ ਉਹ ਇਕ ਵਿਸ਼ਾਲ ਅੰਤਰਰਾਸ਼ਟਰੀ ਨਸ਼ਾ ਤਸਕਰੀ ਸੰਸਥਾ ਨਾਲ ਜੁੜਿਆ ਹੋਇਆ ਹੈ।
ਅਖਬਾਰ ਦੇ ਅਨੁਸਾਰ ਉਸ ‘ਤੇ ਨਸ਼ੀਲੇ ਪਦਾਰਥ ਦੀ ਢੋਆ ਢੁਆਈ ਦੇ ਸ਼ੱਕ’ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਖਬਾਰ ਦੇ ਅਨੁਸਾਰ, $100,000 ਦੀ ਜ਼ਮਾਨਤ ਦੇ ਬਦਲੇ ਉਸ ਨੂੰ ਰੱਖਿਆ ਗਿਆ ਹੈ
ਸੰਘੇੜਾ ਨੇ ਅਧਿਕਾਰੀਆਂ ਨੂੰ ਮੰਨਿਆ ਕਿ ਉਹ ਟਰੱਕ ਦਾ ਮਾਲਕ ਹੈ ਅਤੇ ਉਸ ਨੇ ਦਿਨ ਦੇ ਸ਼ੁਰੂ ਵਿੱਚ ਸਿਆਟਲ ਤੋ ਟ੍ਰੇਲਰ ਚੁੱਕਿਆ ਸੀ।
ਬੈਲਿੰਘਮ ਹੇਰਲਡ ਨੇ ਦੱਸਿਆ ਕਿ ਉਹ ਇਸ ਸਾਲ ਹੁਣ ਤੱਕ 40 ਤੋਂ ਵੱਧ ਵਾਰ ਸੰਯੁਕਤ ਰਾਜ ਵਿੱਚ ਦਾਖਲ ਹੋਇਆ ਸੀ। ਸੰਘੇੜਾ ਕੋਲੋ ਸ਼ਨੀਵਾਰ ਨੂੰ ਜ਼ਬਤ ਕੀਤੀ ਗਈ ਕੋਕੀਨ ਦੀ ਮਾਤਰਾ ਦੇ ਨਾਲ ਅਫਸਰਾਂ ਨੂੰ ਸੰਕੇਤ ਮਿਲਿਆ ਕਿ ਉਹ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਰਨ ਵਾਲੀ ਕਿਸੇ ਵੱਡੀ ਸੰਸਥਾ ਦਾ ਹਿੱਸਾ ਹੋ ਸਕਦਾ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39909 posts
  • 0 comments
  • 0 fans