ਆਗਰਾ, 16 ਮਈ – ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਏਅਰ ਕੰਡੀਸ਼ਨਰ (ਏਸੀ) ਵਿੱਚ ਧਮਾਕਾ ਹੋਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਆਗਰਾ ਵਿਚ ਟੂੰਡਲਾ ਦੇ ਭਗਵਾਨ ਆਸ਼ਰਮ ਵਿੱਚ ਅਜੈ ਸ਼ਰਮਾ (50) ਆਪਣੀ ਪਤਨੀ ਨਿਸ਼ਾ ਦੇ ਨਾਲ ਰਹਿੰਦਾ ਸੀ। ਉਹ ਰਾਤ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ।ਸਵੇਰੇ ਤੇਜ਼ ਧਮਾਕੇ ਨਾਲ ਦੋਵੇਂ ਝੁਲਸ ਗਏ। ਨਿਸ਼ਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਅਜੈ ਨੂੰ ਹਸਪਤਾਲ ਲੈ ਜਾਇਆ ਗਿਆ। ਜਿੱਥੇ ਕੁੱਝ ਦੇਰ ਬਾਅਦ ਉਸ ਦੀ ਵੀ ਮੌਤ ਹੋ ਗਈ।
ਪੁਲਿਸ ਮੁਤਾਬਕ ਤੜਕੇ ਏਅਰ ਕੰਡੀਸ਼ਨਰ (ਏਸੀ) ਵਿੱਚ ਅੱਗ ਲੱਗ ਗਈ। ਅੱਗ ਪੂਰੇ ਘਰ ਵਿੱਚ ਫੈਲ ਗਈ। ਮੌਕੇ ਉੱਤੇ ਪਹੁੰਚੀ ਅੱਗ ਬਝਾਊ ਟੀਮ ਨੇ ਅੱਗ ਉੱਤੇ ਕਾਬੂ ਪਾਇਆ। ਜਦੋਂ ਮਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ ਸਨ। ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।