Menu

ਕੋਮਾਂ ਚੋਂ ਬਾਹਰ ਆਏ ਹੈਲਥ ਕੇਅਰ ਵਰਕਰ ਦੀ ਪਤਨੀ ਦੀ ਮੌਤ ਦੀ ਮਨਹੂਸ ਖ਼ਬਰ ਸੁਣਦਿਆਂ ਗਈ ਜਾਨ..!

ਅਮਰੀਕਾ,16 ਮਈ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਮਾ ਵਿਚੋਂ ਨਿਕਲੇ 69 ਸਾਲਾ ਵਿਅਕਤੀ ਨੂੰ ਜਿਵੇਂ ਹੀ ਦੱਸਿਆ ਗਿਆ ਕਿ ਉਸ ਦੀ ਪਤਨੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਤਾਂ ਇਸ ਸਦਮੇ ਵਿਚ ਸ਼ਖਸ ਨੇ ਵੀ ਦਮ ਤੋੜ ਦਿੱਤਾ। ਅਸਲ ਵਿਚ ਇੱਥੋਂ ਦੇ ਮੈਰੀਲੈਂਡ ਵਿਚ ਇਕ ਨਰਸਿੰਗ ਹੋਮ ਵਿਚ ਕੰਮ ਕਰਨ ਵਾਲੇ 69 ਸਾਲਾ ਲਾਰੇਂਸ ਨੋਕਸ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਹ ਕੋਮਾ ਵਿਚ ਚਲੇ ਗਏ। 10 ਅਪ੍ਰੈਲ ਨੂੰ ਜਦੋਂ ਉਹਨਾਂ ਨੂੰ ਰੇਸਪੀਰੇਟਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੇ ਠੀਕ ਹੋਣ ਚੰਗੀ ਸੰਭਾਵਨਾ ਹੈ। ਉਹਨਾਂ ਦੇ ਪਰਿਵਾਰ ਨੇ ਕਿਹਾ,”ਕੋਮਾ ਵਿਚ ਰਹਿਣ ਦੇ ਲੱਗਭਗ ਇਕ ਹਫਤੇ ਦੇ ਬਾਅਦ ਉਹਨਾਂ ਦੀ ਹਾਲਤ ਵਿਚ ਸੁਧਾਰ ਆਇਆ। ਲਾਰੇਂਸ ਨੇ ਆਪਣੇ ਦਮ ‘ਤੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਲਾਰੇਂਸ ਨੂੰ ਹੋਸ਼ ਆਈ ਤਾਂ ਉਸ ਨੇ ਸਿਰਫ ਇਕ ਵਿਅਕਤੀ ਲਈ ਪੁੱਛਿਆ। ਮਤਲਬ ਆਪਣੀ 71 ਸਾਲਾ ਪਤਨੀ ਮਿਨੇਟੇ ਨੋਕਸ ਬਾਰੇ, ਜੋ ਪਿਛਲੇ 24 ਸਾਲ ਤੋਂ ਉਹਨਾਂ ਦੀ ਪਤਨੀ ਸੀ।” ਹਸਪਤਾਲ ਦੇ ਬੈੱਡ ‘ਤੇ ਜਦੋਂ ਲਾਰੇਂਸ ਨੇ  ਬਾਰ-ਬਾਰ ਪਤਨੀ ਦੇ ਬਾਰੇ ਵਿਚ ਪੁੱਛਣਾ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਡਾਕਟਰਾਂ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸੱਚਾਈ ਦੱਸਣ ਤੋਂ  ਝਿਜ਼ਕ ਰਹੇ ਸਨ ਪਰ ਜਦੋਂ ਉਹ ਪਰੇਸ਼ਾਨ ਹੋਣ ਲੱਗੇ ਤਾਂ ਉਹਨਾਂ ਨੂੰ ਸੱਚ ਦੱਸਿਆ ਗਿਆ। ਉਹਨਾਂ ਦੀ ਬੇਟੀ ਨੇ ਦੱਸਿਆ ਕਿ ਲਾਰੇਂਸ ਦੇ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਭਰਤੀ ਹੋਣ ਦੇ ਬਾਅਦ ਮਾਂ ਕਾਫੀ ਥਕਾਵਟ ਮਹਿਸੂਸ ਕਰਦੀ ਸੀ। ਉਹ ਆਪਣੇ ਪਤੀ ਦੀ ਹਾਲਤ ਨੂੰ ਲੈ ਕੇ ਚਿੰਤਤ ਰਹਿੰਦੀ ਸੀ। ਜਦੋਂ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ ਤਾਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਨਹੀਂ ਮਿਲ ਪਾਈ। ਫਿਰ 7 ਅਪ੍ਰੈਲ ਨੂੰ ਆਪਣੇ 72ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਿਨੇਟੇ ਨੂੰ ਦਿਲ ਦਾ ਦੌਰਾ ਪਿਆ ਅਤੇ ਨੀਂਦ ਵਿਚ ਹੀ ਉਹਨਾਂ ਦੀ ਮੌਤ ਹੋ ਗਈ। ਮੈਡੀਕਲ ਜਾਂਚ ਕਰਤਾਵਾਂ ਨੇ ਦੱਸਿਆ ਕਿ ਪੋਸਟਮਾਰਟਮ ਵਿਚ ਲਾਰੇਂਸ ਦੀ ਪਤਨੀ ਨੂੰ ਕੋਵਿਡ-19 ਨਾਲ ਪਾਜ਼ੇਟਿਵ ਪਾਇਆ ਗਿਆ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans