ਨਵੀਂ ਦਿੱਲੀ, 13 ਮਈ – ਗ੍ਰਹਿ ਮੰਤਰਾਲਾ ਨੇ ਫ਼ੈਸਲਾ ਲਿਆ ਹੈ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦੀਆਂ ਕੰਟੀਨਾਂ ‘ਚ ਹੁਣ ਸਿਰਫ਼ ਸਵਦੇਸ਼ੀ ਉਤਪਾਦਾਂ ਦੀ ਵਿੱਕਰੀ ਹੋਵੇਗੀ। ਇਹ ਆਦੇਸ਼ ਦੇਸ਼ ਭਰ ਦੀਆਂ ਸਾਰੀਆਂ ਕੰਟੀਨਾਂ ‘ਤੇ 1 ਜੂਨ ਤੋਂ ਲਾਗੂ ਹੋਵੇਗਾ। ਅੰਦਾਜ਼ਾ ਹੈ ਕਿ ਇਸ ਨਾਲ ਲਗਭਗ 10 ਲੱਖ ਸੀ.ਏ.ਪੀ.ਐਫ. ਕਰਮਚਾਰੀਆਂ ਦੇ 50 ਲੱਖ ਪਰਿਵਾਰ ਸਵਦੇਸ਼ੀ ਵਸਤੂਆਂ ਦਾ ਪ੍ਰਯੋਗ ਕਰਨਗੇ।