Menu

ਸਿਕੰਦਰ ਸਿੰਘ ਮਲੂਕਾ ਖੁਦ ਟਰੈਕਟਰ ਚਲਾ ਕੇ ਗੁਰੂਘਰ ਕਣਕ ਲੈ ਕੇ ਪੁੱਜੇ

ਤਲਵੰਡੀ ਸਾਬੋ, 5 ਮਈ – ਹਲਕਾ ਰਾਮਪੁਰਾ ਫੂਲ ਦੇ ਵੱਖ ਵੱਖ ਪਿੰਡਾਂ ਵਿੱਚੋਂ ਪਿਛਲੇ ਇੱਕ ਹਫਤੇ ਦੇ ਦੌਰਾਨ 500 ਕੁਇੰਟਲ ਕਣਕ ਇਕੱਤਰ ਕੀਤੀ ਗਈ ਸੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਸ੍ਰ ਸਿਕੰਦਰ ਸਿੰਘ ਮਲੂਕਾ ਜੀ ਅਤੇ ਸ੍ਰ ਗੁਰਪ੍ਰੀਤ ਸਿੰਘ ਮਲੂਕਾ ਜੀ ਦੀ ਅਗਵਾਈ ਦੇ ਵਿੱਚ ਅੱਜ ਹਲਕਾ ਰਾਮਪੁਰਾ ਫੂਲ ਵੱਲੋਂ ਇਕੱਤਰ ਕੀਤੀ ਗਈ 500 ਕੁਇੰਟਲ ਕਣਕ 7 ਟਰਾਲੀਆਂ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਾਈ ਗਈ।ਸ. ਸਿਕੰਦਰ ਸਿੰਘ ਮਲੂਕਾ ਖੁਦ ਟਰੈਕਟਰ ਚਲਾ ਕੇ ਗੁਰਦੁਆਰਾ ਸਾਹਿਬ ਕਣਕ ਲੈ ਕੇ ਪੁੱਜੇ । ਇਸ ਮੌਕੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ੍ਰ ਸਿਕੰਦਰ ਸਿੰਘ ਮਲੂਕਾ ਜੀ ਅਤੇ ਸ੍ਰ ਗੁਰਪ੍ਰੀਤ ਸਿੰਘ ਮਲੂਕਾ ਜੀ ਅਤੇ ਸਮੂਹ ਸੰਗਤ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਸ੍ਰ ਸਿਕੰਦਰ ਸਿੰਘ ਮਲੂਕਾ ਜੀ ਨੇ ਹਲਕਾ ਰਾਮਪੁਰਾ ਫੂਲ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰੂ ਕੇ ਲੰਗਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ।ਇਸ ਮੌਕੇ ਉਨ੍ਹਾਂ ਨਾਲ  ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਲਾਬਤਪੁਰਾ, ਜਿਉਣ ਸਿੰਘ ਸੇਲਬਰਾਹ, ਜਸਕਰਨ ਸਿੰਘ ਸਰਪੰਚ ਢਪਾਲੀ, ਹਰਿੰਦਰ ਸਿੰਘ ਮਹਿਰਾਜ,ਗੁਰਚੇਤ ਸਿੰਘ ਮਹਿਰਾਜ,ਗੋਗੀ ਬਰਾੜ ਭਗਤਾ ਆਦਿ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In