Menu

ਤਰਨਤਾਰਨ ਦੇ ਖਾਲੜਾ ਕਸਬੇ ਵਿੱਚ ਪੁਲਿਸ ਤੇ ਨੌਜਵਾਨਾਂ ਵਿੱਚਕਾਰ ਤਕਰਾਰ

ਤਰਨਤਾਰਨ :-(ਗੁਰਦਰਸ਼ਨ ਸਿੰਘ ਸੰਧੂ) ਤਰਨਤਾਰਨ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਨਾਰਲੀ ਚ ਅੱਜ ਪੁਲਸ ਨਾਕੇ ‘ਤੇ ਤਾਇਨਾਤ ਏ.ਐੱਸ.ਆਈ ਅਤੇ ਪਿੰਡ ਨਾਰਲੀ ਦੇ ਦੋ ਨੌਜਵਾਨਾਂ ਵਿਚਕਾਰ ਮਾਮੂਲੀ ਗੱਲ ਨੂੰ ਲੈ ਤਕਰਾਰ ਹੋ ਗਿਆ। ਤਕਰਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਨੌਜਵਾਨ ਤੇ ਏ.ਐੱਸ.ਆਈ ਹੱਥੋਪਾਈ ਹੋ ਗਏ।

ਵੀਡੀਓ ਵਿੱਚ ਦਿਸ ਰਿਹਾ ਹੈ ਕਿ ਏਐਸਆਈ ਨੌਜਵਾਨ ਦੇ ਮੂੰਹ ਤੇ ਧੱਫਾ ਮਾਰ ਰਿਹਾ ਹੈ ਨੌਜਵਾਨ ਵੱਲੋਂ ਕਾਰਵਾਈ ਕਰਨ ਤੇ ਏ ਐਸ ਆਈ ਜ਼ਮੀਨ ਤੇ ਡਿਗਦਾ ਹੈ ਫਿਰ ਉੱਠ ਕੇ ਡੰਡੇ ਨਾਲ ਵਾਰ ਕਰਦਾ ਹੈ ਫਿਰ ਹੋਈ ਹੱਥੋਪਾਈ ਦੌਰਾਨ ਏਐਸਆਈ ਦੀ ਪੱਗ ਵੀ ਉਤਰ ਜਾਂਦੀ ਹੈ
ਹਾਲਾਂਕਿ, ਇਕ ਨੌਜਵਾਨ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨੇ ਉਸ ਦੀ ਦਾੜ੍ਹੀ ਖਿੱਚ ਲਈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪਤਾ ਲੱਗਾ ਹੈ ਕਿ ਇਸ ਨਾਕੇ ਉੱਪਰ ਤਾਇਨਾਤ ਏ.ਐਸ.ਆਈ. ਵੱਲੋਂ ਦੋਵਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਣ ਦੌਰਾਨ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਏ.ਐੱਸ.ਆਈ ਵੱਲੋਂ ਸਿੱਖ ਨੌਜਵਾਨ ਦੀ ਦਾੜ੍ਹੀ ਪੁੱਟੀ ਗਈ ਜਿਸ ਤੋਂ ਬਾਅਦ ਸਿੱਖ ਨੌਜਵਾਨ ਨੇ ਹਮਲਾ ਕਰ ਦਿੱਤਾ।
ਐਸਐਸਪੀ ਧਰੁਵ ਦਹੀਆ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Listen Live

Subscription Radio Punjab Today

Our Facebook

Social Counter

  • 16147 posts
  • 0 comments
  • 0 fans

Log In