Menu

ਇਬੋਲਾ ਦੇ ਖਾਤਮੇ ਲਈ ਤਿਆਰ ਕੀਤੀ ਗਈ ਦਵਾਈ ਰੇਮਡੇਸਿਵਿਰ (Remdesivir) ਕੋਰੋਨਾਵਾਇਰਸ ਦੇ ਮਰੀਜ਼ਾਂ ‘ਤੇ ਕਰ ਰਹੀ ਹੈ ਜਾਦੂਮਈ ਅਸਰ..!

ਅਮਰੀਕਾ ,1 ਮਈ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਜਾਨਲੇਵਾ ਕੋਵਿਡ-19 ਮਹਾਮਾਰੀ ਨਾਲ ਦੁਨੀਆ ਭਰ ਵਿਚ ਲੱਖਾਂ ਲੋਕ ਮਾਰੇ ਗਏ ਹਨ। ਸਾਵਧਾਨੀ ਦੇ ਤਹਿਤ 4 ਅਰਬ ਦੀ ਆਬਾਦੀ ਲਾਕਡਾਊਨ ਦੀ ਸਥਿਤੀ ਵਿਚ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋ ਰਹੀਆਂ ਹਨ। ਇਸ ਸਭ ਦੇ ਵਿਚ ਕੋਰੋਨਾਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖਬਰ ਹੈ। ਅਮਰੀਕੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਬੋਲਾ ਦੇ ਖਾਤਮੇ ਲਈ ਤਿਆਰ ਕੀਤੀ ਗਈ ਦਵਾਈ ਰੇਮਡੇਸਿਵਿਰ (Remdesivir) ਕੋਰੋਨਾਵਾਇਰਸ ਦੇ ਮਰੀਜ਼ਾਂ ‘ਤੇ ਜਾਦੂਮਈ ਅਸਰ ਕਰ ਰਹੀ ਹੈ। ਅਮਰੀਕੀ ਵਿਗਿਆਨੀਆਂ ਦੇ ਇਸ ਐਲਾਨ ਦੇ ਬਾਅਦ ਹੁਣ ਇਸ ਮਹਾਮਾਰੀ ਨਾਲ ਜੰਗ ਵਿਚ ਦੁਨੀਆ ਭਰ ਵਿਚ ਆਸ ਕਾਫੀ ਵੱਧ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਨੀ ਫਾਉਸੀ ਨੇ ਕਿਹਾ,”ਅੰਕੜੇ ਦੱਸਦੇ ਹਨ ਕਿ ਰੇਮਡਿਸਿਵਿਰ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੇ ਸਮੇਂ ਵਿਚ ਬਹੁਤ ਸਪੱਸ਼ਟ, ਪ੍ਰਭਾਵੀ ਅਤੇ ਸਕਰਾਤਮਕ ਪ੍ਰਭਾਵ ਪੈ ਰਿਹਾ ਹੈ।” ਉਹਨਾਂ ਨੇ ਕਿਹਾ,” ਰੇਮਡੇਸਿਵਿਰ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਸਥਾਨਾਂ ‘ਤੇ 1063 ਲੋਕਾਂ ‘ਤੇ ਟ੍ਰਾਇਲ ਕੀਤਾ ਗਿਆ ਹੈ। ਇਸ ਟ੍ਰਾਇਲ ਦੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਰੇਮਡੇਸਿਵਿਰ ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ।”
ਦਵਾਈ ਨਾਲ ਵਧੀ ਆਸ
ਇਸ ਤੋਂ ਪਹਿਲਾਂ ਰੇਮਡੇਸਿਵਿਰ ਦਵਾਈ ਇਬੋਲਾ ਦੇ ਟ੍ਰਾਇਲ ਦੇ ਦੌਰਾਨ ਫੇਲ ਹੋ ਗਈ ਸੀ। ਇਹੀ ਨਹੀਂ ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੇ ਇਕ ਸੀਮਿਤ ਅਧਿਐਨ ਦੇ ਬਾਅਦ ਕਿਹਾ ਸੀ ਕਿ ਵੁਹਾਨ ਵਿਚ ਇਸ ਦਵਾਈ ਦਾ ਮਰੀਜ਼ਾਂ ‘ਤੇ ਸੀਮਿਤ ਅਸਰ ਪਿਆ ਸੀ। ਵੁਹਾਨ ਤੋਂ ਹੀ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉੱਧਰ ਰੇਮਡੇਸਿਵਿਰ ਦਵਾਈ ‘ਤੇ ਹੋਏ ਇਸ ਤਾਜ਼ਾ ਸ਼ੋਧ ‘ਤੇ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕਲ ਰੇਯਾਨ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39841 posts
  • 0 comments
  • 0 fans