Menu

ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਕਰਵਾਏ ਕੇਂਦਰ ਸਰਕਾਰ-ਭਗਵੰਤ ਮਾਨ

ਚੰਡੀਗੜ੍ਹ, 22 ਅਪ੍ਰੈਲ (ਗੁਰਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਕੌਵਿਡ-19 ਕਾਰਨ ਵਿਸ਼ਵ-ਵਿਆਪੀ ਲੌਕਡਾਊਨ ਦੌਰਾਨ ਵੱਖ-ਵੱਖ ਦੇਸ਼ਾਂ ‘ਚ ਫਸੇ ਸੈਂਕੜੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਤੁਰੰਤ ਯਕੀਨੀ ਬਣਾਈ ਜਾਵੇ।
ਮਾਨ ਮੁਤਾਬਿਕ ਇਨ੍ਹਾਂ ਭਾਰਤੀਆਂ ‘ਚ ਬਹੁਗਿਣਤੀ ਪੰਜਾਬੀਆਂ ਦੀ ਹੈ ਅਤੇ ਕਾਫ਼ੀ ਲੋਕ ਤਾਂ ਟਰਾਂਜੈਕਸ਼ਨ ਦੌਰਾਨ ਏਅਰਪੋਰਟਾਂ ‘ਤੇ ਵੀ ਫਸੇ ਹੋਏ ਹਨ।
ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਨੂੰ ਪਾਰਟੀ ਹੈੱਡਕੁਆਟਰ ਤੋਂ ਮੀਡੀਆ ਨਾਲ ਸਾਂਝਾ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਇਹ ਪੰਜਾਬੀ ਭਾਰਤੀ ਨਾਗਰਿਕ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇਟਲੀ, ਇੰਗਲੈਂਡ, ਅਮਰੀਕਾ, ਫਰਾਂਸ, ਸਪੇਨ, ਮਲੇਸ਼ੀਆ, ਦੁਬਈ, ਸਾਉਦੀ ਅਰਬ ਸਮੇਤ ਵੱਖ-ਵੱਖ ਦੇਸ਼ਾਂ ‘ਚ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਤਹਿਤ ਵਿਦੇਸ਼ ਪੜ੍ਹਦੇ ਆਪਣੇ ਬੱਚਿਆਂ ਨੂੰ ਮਿਲਣ, ਆਪਣਾ ਇਲਾਜ ਕਰਾਉਣ ਜਾਂ ਸੈਰ-ਸਪਾਟੇ ਲਈ ਗਏ ਹੋਏ ਸਨ, ਪਰੰਤੂ ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਲੌਕਡਾਊਨ ਦੌਰਾਨ ਅੰਤਰਰਾਸ਼ਟਰੀ ਫਲਾਇਟਾਂ ਬੰਦ ਕਰਨ ਕਰਕੇ ਇਹ ਉੱਥੇ ਹੀ ਫਸ ਗਏ ਹਨ।
ਭਗਵੰਤ ਮਾਨ ਅਨੁਸਾਰ ਇਨ੍ਹਾਂ ‘ਚ ਜ਼ਿਆਦਾਤਰ ਨੇ ਮਾਰਚ ਅਤੇ ਅਪ੍ਰੈਲ 2020 ਦੌਰਾਨ ਦੇਸ਼ ਵਾਪਸੀ ਕਰਨੀ ਸੀ, ਅਜਿਹਾ ਨਾ ਹੋਣ ਕਰਕੇ ਹੁਣ ਇਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾ ਲੋਕਾਂ ਨੂੰ ਕੋਈ ਨਾ ਕੋਈ ਸਿਹਤ ਦੀ ਸਮੱਸਿਆ ਹੈ, ਉਹ ਵਿੱਤੀ ਸੰਕਟ ਦੇ ਨਾਲ-ਨਾਲ ਦਵਾਈਆਂ ਆਦਿ ਦੀ ਕਮੀ ਨਾਲ ਵੀ ਜੂਝ ਰਹੇ ਹਨ। ਬਹੁਤ ਸਾਰੇ ਨਾਗਰਿਕਾਂ ਨੂੰ ਵੀਜ਼ੇ ਦੀ ਮਿਆਦ ਪੂਰੀ ਹੋਣ ਸਮੇਤ ਕਈ ਸਾਰੀਆਂ ਕਾਨੂੰਨੀ ਅੜਚਨਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਨਿੱਜੀ ਦਖ਼ਲ ਦੇਣ ਅਤੇ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਕੇ ਇਨ੍ਹਾਂ ਪੰਜਾਬੀਆਂ (ਭਾਰਤੀਆਂ) ਦੀ ਸੁਰੱਖਿਅਤ ਘਰ ਵਾਪਸੀ ਕਰਾਉਣ।
ਭਗਵੰਤ ਮਾਨ ਇਸ ਚਿੱਠੀ ਦੀ ਉਤਾਰਾ ਕਾਪੀ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਹੈ।

ਕੇਂਦਰੀ ਮੰਤਰੀ ਨੂੰ ਮਿਲੀ ਜਬਰੀ ਵਸੂਲੀ ਦੀ…

ਝਾਰਖੰਡ, 7 ਦਸੰਬਰ : ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਫਿਰੌਤੀ ਦੀ…

ਕਦੋਂ ਤੱਕ ਸਾਡੇ ਤੋਂ ਦੂਰ…

ਲਖਨਊ , 7 ਦਸੰਬਰ :  ਗੁਰੂ ਸ੍ਰੀ…

ਸ਼ਾਹਦਰਾ ‘ਚ ਸੈਰ ਕਰਨ ਆਏ…

ਨਵੀਂ ਦਿੱਲੀ,: ਅੱਜ ਸਵੇਰੇ ਦਿੱਲੀ ਦੇ ਫਰਸ਼…

ਕੈਨੇਡਾ ਤੋਂ ਮੰਦਭਾਗੀ ਖਬਰ- ਦੋ…

ਤਰਨਤਾਰਨ, 6 ਦਸੰਬਰ : ਕੈਨੇਡਾ ਦੇ ਸ਼ਹਿਰ…

Listen Live

Subscription Radio Punjab Today

Subscription For Radio Punjab Today

ਕੈਨੇਡਾ ਤੋਂ ਮੰਦਭਾਗੀ ਖਬਰ- ਦੋ ਪੰਜਾਬੀ ਭਰਾਵਾਂ…

ਤਰਨਤਾਰਨ, 6 ਦਸੰਬਰ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਂ…

ਕੈਨੇਡਾ-ਬਰੈਂਪਟਨ ’ਚ ਘਰ ਬਾਹਰ ਗੋਲੀਬਾਰੀ,…

ਕੈਨੇਡਾ, 6 ਦਸੰਬਰ- ਕੈਨੇਡਾ ਵਿਚ ਪੰਜਾਬੀਆਂ ਦੀ…

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ…

ਚੰਡੀਗੜ੍ਹ/ਜੀਂਉਗੀ ਡੂ , 3 ਦਸੰਬਰ: ਯੂਨੈਸਕੋ ਵਲੋਂ…

ਰਾਸ਼ਟਰਪਤੀ ਬਾਈਡਨ ਵੱਲੋਂ ਆਪਣੇ ਪੁੱਤਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ…

Our Facebook

Social Counter

  • 44424 posts
  • 0 comments
  • 0 fans