Menu

ਕਣਕ ਕਟਾਈ ਤੇ ਤੂੜੀ ਦਾ ਕੰਮ ਨਾਲ਼ੋਂ ਨਾਲ ਹੋਣ ਦਿੱਤਾ ਜਾਵੇ। ਕੰਬਾਈਨ ਨਾਲ ਕਟਾਈ ਦਾ ਸਮਾਂ 10 ਤੋਂ 10 ਵਜੇ ਦਾ ਕੀਤਾ ਜਾਵੇ/ਜਗਜੀਤ ਸਿੰਘ ਜੋਗਾ

ਬਠਿੰਡਾ: 18 ਅਪੑੈਲ :
ਕੁਲ ਹਿੰਦ ਕਿਸਾਨ ਸਭਾ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਜਗਜੀਤ ਸਿੰਘ ਜੋਗਾ ਨੇ ਮੰਗ ਕੀਤੀ ਹੈ ਕਿ ਕਣਕ ਦੀ ਕੰਬਾਈਨਾਂ ਨਾਲ ਕਟਾਈ ਕਰਨ ਦਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਸਮਾਂ ਸਵੇਰੇ 6 ਤੋਂ 5 ਵਜੇ ਤੱਕ ਦਾ ਬਦਲਕੇ ਸਵੇਰੇ 10 ਤੋਂ ਰਾਤ 10 ਵਜੇ ਤੱਕ ਦਾ ਕੀਤਾ ਜਾਵੇ, ਕਿਉਂਕਿ ਮੌਸਮ ਦੀ ਖ਼ਰਾਬੀ ਦੇ ਚੱਲਦੇ ਸਵੇਰੇ ਸਵੇਰੇ ਕਣਕਾ ਨੂੰ ਸਲਾਬ ਹੋਣ ਕਰਕੇ ਕੰਬਾਈਨ ਸਹੀ ਤਰੀਕੇ ਨਾਲ ਕਟਾਈ ਨਹੀਂ ਕਰ ਸਕਦੀ। ਜਿਸ ਨਾਲ ਕਿਸਾਨਾ ਦਾ ਨੁਕਸਾਨ ਹੋ ਰਿਹਾ ਹੈ। ਸੑੀ ਜੋਗਾ ਨੇ ਕਿਹਾ ਕਿ ਕਣਕ ਦੀ ਕਟਾਈ ਕਰਦੇ ਸਮੇ ਨਾਲ਼ੋਂ ਨਾਲ ਤੂੜੀ ਬਣਾਉਣ ਉਤੇ ਸਰਕਾਰ ਵੱਲੋਂ ਲਾਈ ਪਾਬੰਦੀ ਵੀ ਕਿਸਾਨਾ ਦਾ ਨੁਕਸਾਨ ਕਰ ਰਹੀ ਹੈ। ਇਸ ਤਰਾਂ ਦੀ ਪਾਬੰਦੀ ਜਿੱਥੇ ਤੂੜੀ ਦੀ ਮਾਤਰਾ ਵਿੱਚ ਕਮੀ ਕਰੇਗੀ , ਉੱਥੇ ਅਗਲੀ ਨਰਮੇ ਦੀ ਬਿਜਾਈ ਨੂੰ ਵੀ ਪਛੇਤਾ ਕਰੇਗੀ। ਨਰਮੇ ਦੀ ਲੇਟ ਬਿਜਾਈ ਦਾ ਕਿਸਾਨ ਨੂੰ ਭਾਰੀ ਨੁਕਸਾਨ ਹੁੰਦਾ ਹੈ , ਕਿਉਂਕਿ ਗਰਮੀ ਵੱਧ ਜਾਣ ਕਰਕੇ ਨਰਮੇ ਨੂੰ ਤੇਜ਼ ਧੁੱਪ ਮਚਾ ਦਿੰਦੀ ਹੈ। ਉਹਨਾ ਕਿਹਾ ਕਿ ਇਸ ਸਮੇ ਕਰੋਨਾ ਮਹਾਮਾਰੀ ਕਾਰਨ ਪੰਜਾਬ ਵਿੱਚ ਬਾਹਰੋਂ ਲੇਬਰ ਨਾਂ ਆਉਣ ਕਰਕੇ ਝੋਨਾ ਲਵਾਈ ਲਈ ਲੇਬਰ ਦੀ ਕਿੱਲਤ ਹੋਵੇਗੀ । ਜਿਸ ਕਰਕੇ ਇਸ ਬਾਰ ਕਿਸਾਨਾ ਵੱਲੋਂ ਨਰਮੇ ਦੀ ਵੱਧ ਬਿਜਾਈ ਕਰਨ ਦੀ ਸੰਭਾਵਨਾ ਹੈ। ਜੋਗਾ ਨੇ ਸਰਕਾਰ ਉਤੇ ਜ਼ੋਰ ਦਿੱਤਾ ਕਿ ਨਰਮੇ ਦੇ ਬੀਜਾਂ ਅਤੇ ਲੋੜੀਂਦੀ ਖਾਦ ਦੇ ਯੋਗ ਤੇ ਅਗਾਊ ਪ੍ਰਬੰਧ ਕੀਤੇ ਜਾਣ ਤਾਕਿ ਵਪਾਰੀ ਵਰਗ ਕਰੋਨਾ ਦੇ ਬਹਾਨੇ, ਵੇਲੇ ਉਤੇ ਆਕੇ ਮਸਨੂਈ ਕਿੱਲਤ ਪੈਦਾ ਨਾ ਕਰ ਸਕੇ । ਇਸ ਤਰਾਂ ਬੀਜਾਂ ਅਤੇ ਖਾਦ ਦੇ ਭਾਅ ਵਧਾਕੇ ਕਿਸਾਨਾ ਨੂੰ ਹੋਣ ਵਾਲੀ ਲੁੱਟ ਦੀ ਸੰਭਾਵਨਾ ਤੋਂ ਬਚਾਇਆ ਜਾਣਾ ਜ਼ਰੂਰੀ ਹੈ। ਕਿਸਾਨ ਸਭਾ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਵੱਲੋਂ ਤਹਿ ਸ਼ੁਦਾ ਰੇਟਾਂ ਉਤੇ ਸ਼ੈਲਰ ਮਾਲਕਾਂ ਨੂੰ ਕਿਸਾਨਾ ਦੀ ਸਿੱਧੇ ਤੌਰ ਉਤੇ ਕਣਕ ਖਰੀਦਣ ਲਈ ਕਿਹਾ ਜਾਵੇ। ਇਸ ਨਾਲ ਕਿਸਾਨਾ ਦੀ ਫਸਲ ਦੀ ਸ਼ੈਲਰਾ ਵਿੱਚ ਸਿੱਧੀ ਉਤਰਵਾਈ ਹੋਣ ਨਾਲ ਦਾਣਾ ਮੰਡੀਆਂ ਵਿੱਚ ਭੀੜ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਸੑੀ ਜੋਗਾ ਨੇ ਨਰਮੇ ਦੀ ਵੱਧ ਬਿਜਾਈ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਨਹਿਰ ਬੰਦੀਆਂ ਵੀ ਚੁੱਕਣ ਦੀ ਮੰਗ ਕੀਤੀ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39901 posts
  • 0 comments
  • 0 fans