Menu

ਯੂਨੀਅਨ ਸਿਟੀ ਦੇ ਬਜ਼ੁਰਗਾਂ ਅਤੇ ਲੋੜਵੰਦਾ ਲਈ ਫ੍ਰੀ ਫੂਡ

ਯੂਨੀਅਨ ਸਿਟੀ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ-ਸੰਕਟ ਦੇ ਸਮੇਂ, ਕਮਿਉਨਿਟੀ ਨੇਤਾਵਾਂ ਦਾ ਮੂਹਰੇ ਆਉਣਾ, ਅਤੇ ਅੱਗੇ ਲੱਗਕੇ ਅਗਵਾਈ ਕਰਨੀ, ਸਾਡੀ ਨਵੀਂ ਪਨੀਰੀ ਲਈ ਉਦਾਹਰਣ ਬਣਨਾਂ ਇੱਕ ਮਹੱਤਵਪੂਰਨ ਕਦਮ ਹੈ। ਯੂਨੀਅਨ ਸਿਟੀ ਦੇ ਕਈ ਮੈਂਬਰਾਂ ਨੇ ਅਜਿਹਾ ਹੀ ਕੀਤਾ ਹੈ। ਦੇਸ਼ ਭਰ ਦੇ ਨਾਗਰਿਕ ਅਤੇ ਗੈਰ-ਮੁਨਾਫਾ ਸੰਸਥਾਵਾਂ ਆਪੋ-ਆਪਣੀਆਂ ਸਥਾਨਕ ਕਮਿਉਨਿਟੀਆਂ ਦੀ ਸਹਾਇਤਾ ਕਰਨ ਅਤੇ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਆਪਣੇ ਆਪ ਅੱਗੇ ਆ ਰਹੀਆ ਹਨ। ਇਸੇ ਤਰੀਕੇ ਯੂਨੀਅਨ ਸਿਟੀ ਵਿਚ ਕੁਝ ਕਰਨ ਦੀ ਜ਼ਰੂਰਤ ਸੀ ਇਸ ਲਈ ਇਕ ਟੀਮ ਜਿਸ ਵਿਚ ਯੂਨੀਅਨ ਸਿਟੀ ਕੌਂਸਲ ਅਤੇ ਵਾਈਸ ਮੇਅਰ ਗੈਰੀ ਸਿੰਘ, ਜਿੰਮ ਪੈਟਿਨੋ ਅਤੇ ਪੈਟ ਗੈਕੋਸਕੋਸ, ਨਿਊ ਹੈਵਨ ਯੂਨੀਫਾਈਡ ਸਕੂਲ ਬੋਰਡ ਮੈਂਬਰ ਸ਼ਰਨ ਕੌਰ, ਹਿਊਮਨ ਰਿਲੇਸ਼ਨ ਕਮਿਨੀਸਰ ਐਨਰਥ ਯੈਪ, ਅਤੇ ਰਾਜਾ ਸਵੀਟਸ ਦੇ ਮਾਲਕ ਮੱਖਣ ਬੈਂਸ ਆਦਿ ਨੂੰ ਸ਼ਾਮਲ ਕਰਕੇ ਇੱਕ ਟੀਮ ਨੂੰ ਬਣਾਇਆ ਗਿਆ ਹੈ। ਇਸ ਟੀਮ ਨੇ ਬਿਨਾ ਕੋਈ ਸਮਾਂ ਬਰਬਾਦ ਕੀਤਿਆਂ ਕਮਰ-ਕਸੇ ਬੰਨ ਲਏ ਅਤੇ ਲੋੜਵੰਦ  ਲੋਕਾਂ ਤੱਕ ਖਾਣਾ ਪਹੁੰਚਾਉਣ ਦੀ “ਫੂਡ ਡਰਾਈਵ” ਸੇਵਾ ਸ਼ੁਰੂ ਕਰ ਦਿੱਤੀ।
ਫੂਡ ਡਰਾਈਵ 24 ਮਾਰਚ ਨੂੰ ਅਰੰਭ ਹੋਈ ਅਤੇ ਅਪ੍ਰੈਲ ਦੇ ਮਹੀਨੇ ਦੌਰਾਨ ਜਾਰੀ ਰਹੇਗੀ। ਹਰ ਮੁਹਿੰਮ ਦੌਰਾਨ ਸੈਂਕੜੇ ਸੰਘਰਸ਼ਸ਼ੀਲ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ, ਇਸ ਦੌਰਾਨ ਸਾਰੀਆਂ ਸੀਡੀਸੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਮਾਜਕ ਦੂਰੀ ਦਾ ਅਭਿਆਸ ਕੀਤਾ ਜਾਂਦਾ ਹੈ।
ਫੂਡ ਡਰਾਈਵ ਮੈਂਬਰਾਂ ਨੇ ਕਿਹਾ ਕਿ ਅਸੀਂ ਸਥਾਨਕ ਕਮਿਉਨਿਟੀ ਅਤੇ ਗੈਰ-ਮੁਨਾਫਾ ਸੰਗਠਨਾਂ ਦੁਆਰਾ ਦਿੱਤੇ ਖੁੱਲ੍ਹੇ ਦਿਲ ਦਾਨ ਲਈ ਸ਼ੁਕਰਗੁਜ਼ਾਰ ਹਾਂ ਅਤੇ ਸਾਡੇ ਲੋੜਵੰਦ ਕਮਿਉਨਿਟੀ ਮੈਂਬਰਾਂ ਦੀ ਦੇਖਭਾਲ ਕਰਨ ਲਈ ਸਾਡੇ ਸਮਰਪਿਤ ਵਲੰਟੀਅਰਾਂ ਦਾ ਧੰਨਵਾਦ ਕਰਦੇ ਹਾਂ,” ਟੀਮ ਨੇ ਕਿਹਾ ਕਿ ਜੇ ਤੁਸੀਂ ਅਜਿਹੇ ਪਰਿਵਾਰਾਂ  ਬਾਰੇ ਹੋ ਜਾਂ ਜਾਣਦੇ ਹੋ ਜਿੰਨ੍ਹਾਂ ਨੂੰ ਘਰਾਂ ਵਿੱਚ ਖਾਣਾ ਜਾਂ ਵਾਧੂ ਕਰਿਆਨੇ ਦੀ ਜ਼ਰੂਰਤ ਹੈ, ਤਾਂ ਤੁਸੀਂ ਤਾਜ਼ੇ ਉਤਪਾਦਾਂ ਅਤੇ ਡੱਬਾਬੰਦ ​​ਸਮਾਨ ਆਦਿ ਚੱਕਣ ਲਈ ਲੰਚ ਡਰਾਈਵ ਦੌਰਾਨ 14 ਅਤੇ 16 ਅਪ੍ਰੈਲ ਜਾਣੀ ਮੰਗਲਵਾਰ ਅਤੇ ਵੀਰਵਾਰ ਨੂੰ ਐਚ. ਸਟ੍ਰੀਟ ਤੇ ਸਥਿਤ ਸੈਂਟਰੋ ਡੀ ਸਰਵੀਸਿਓ ਤੇ ਰੁੱਕ ਸਕਦੇ ਹੋ। 28 ਅਤੇ 30 ਅਪ੍ਰੈਲ ਸੇਂਟ ਐਨ ਗਿਰਜਾਘਰ ਤੋ ਸਮਾਨ ਚੱਕ ਸਕਦੇ ਹੋ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40317 posts
  • 0 comments
  • 0 fans