ਲੰਡਨ, 9 ਅਪ੍ਰੈਲ- ਕੋਰੋਨਾ ਵਾਇਰਸ ਨਾਲ ਸੰਕਰਮਿਤ ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਹਾਲਤ ‘ਚ ਸੁਧਾਰ ਆ ਰਿਹਾ ਹੈ। ਹਾਲਾਂਕਿ, ਉਹ ਅਜੇ ਤੱਕ ਆਈ.ਸੀ.ਯੂ ‘ਚ ਹਨ, ਪਰ ਬਿਸਤਰੇ ‘ਤੇ ਬੈਠ ਪਾ ਰਹੇ ਹਨ ਅਤੇ ਮੈਡੀਕਲ ਕਰਮਚਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਹ ਜਾਣਕਾਰੀ ਯੂ.ਕੇ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਵੱਲੋਂ ਦਿੱਤੀ ਗਈ ਹੈ।