ਅਲਬਰਟਾ ‘ਚ ਕੋਵਿਡ-19 ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 11 ਹੋ ਚੁੱਕੀ ਹੈ। ਨਵੇਂ 117 ਕੇਸਾਂ ਦੀ ਪੁਸ਼ਟੀ ਉਪਰੰਤ ਕੁੱਲ ਗਿਣਤੀ 871 ਹੋ ਗਈ ਹੈ। ਡਾ. ਡੀਨਾ ਹਿੰਸਾ ਮੁਤਾਬਿਕ ਕੈਲਗਰੀ ਜ਼ੋਨ 527 ਕੇਸ, ਐਡਮਿੰਟਨ ਜ਼ੋਨ ‘ਚ 219 ਕੇਸ, ਸੈਂਟਰਲ ਜ਼ੋਨ ‘ਚ 57 ਕੇਸ, ਉੱਤਰੀ ਜ਼ੋਨ ‘ਚ 51 ਕੇਸ, ਦੱਖਣੀ ਜ਼ੋਨ ‘ਚ 12 ਕੇਸ ਅਤੇ 5 ਮਾਮਲਿਆਂ ਦੀ ਪੁਸ਼ਟੀ ਨਹੀ ਹੋ ਸਕੀ। ਸਾਰੇ ਮਰੀਜ਼ਾਂ ਵਿਚੋਂ ਜੇ ਗੱਲ ਕਰੀਏ ਤਾਂ 62 ਹਸਪਤਾਲ ਦਾਖਲ ਹਨ। ਕੈਲਗਰੀ ਦੇ ਮੇਅਰ ਨਾਹੀਦ ਨੈਂਨਸੀ ਨੇ ਵੀ ਐਲਾਨ ਕੀਤਾ ਹੈ ਕਿ ਬੱਸਾਂ ਅਤੇ ਟਰੇਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਨਿਸ਼ਾਨ ਲਗਾਏ ਜਾ ਰਹੇ ਹਨ। ਉਨ੍ਹਾਂ ਨਿਸ਼ਾਨਾਂ ‘ਤੇ ਹੀ ਸਫ਼ਰ ਕਰਨ ਵਾਲੇ ਖੜ ਅਤੇ ਬੈਠ ਸਕਣਗੇ। ਇਸੇ ਤਰ੍ਹਾਂ ਯਾਤਰੀਆਂ ਦੇ ਚੜ੍ਹਨ ਸਮੇਂ ਵੀ ਸਟੇਸ਼ਨਾਂ ਉੱਤੇ ਨਿਸ਼ਾਨ ਦੇਹੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਐਲੀਵੇਟਰ ਵਿਚ ਚੜ੍ਹਨ ਵਾਲਿਆ ਦੀ ਗਿਣਤੀ ਵੀ ਘੱਟ ਕੀਤੀ ਜਾ ਰਹੀ ਹੈ।