Menu

1860 ਕੁਇੰਟਲ ਕਣਕ ਦੀ ਵੰਡ ਕਾਰਡ ਧਾਰਕਾਂ ਨੂੰ ਹੋਈ

ਬਠਿੰਡਾ, 30 ਮਾਰਚ :
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਅੱਜ ਸ਼ਾਮ ਕੋਵਿਡ 19 ਬਿਮਾਰੀ ਕਾਰਨ ਪੈਦਾ ਹੋਈ ਅਪਾਤ ਸਥਿਤੀ ਦੇ ਮੱਦੇਨਜਰ ਜ਼ਿਲੇ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਬੈਠਕ ਕੀਤੀ। ਇਸ ਮੌਕੇ ਐਸ.ਐਸ.ਪੀ. ਡਾ: ਨਾਨਕ ਸਿੰਘ ਵੀ ਉਨਾਂ ਦੇ ਨਾਲ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਿਦਰੇਸ਼ ਦਿੱਤੇ ਕਿ ਪਿੰਡਾਂ ਵਿਚ ਰਾਸ਼ਨ ਦੀ ਸਪਲਾਈ ਲਾਈਨ ਬਹਾਲ ਹੋਣ ਤੋਂ ਬਾਅਦ ਹੁਣ ਸਬਜੀਆਂ ਵੀ ਪਿੰਡਾਂ ਦੀਆਂ ਦੁਕਾਨਾਂ ਤੱਕ ਭੇਜੀਆਂ ਜਾਣਗੀਆਂ। ਇਸ ਲਈ ਉਨਾਂ ਨੇ ਜ਼ਿਲਾਂ ਮੰਡੀ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਟਰਾਲੀਆਂ ਰਾਹੀਂ ਫਲ ਅਤੇ ਸਬਜੀਆਂ ਦੀ ਪਿੰਡਾਂ ਵਿਚ ਸਪਲਾਈ ਭਿਜਵਾਈ ਜਾਵੇ।
ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਅੱਜ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ। ਅੱਜ ਪਹਿਲੇ ਦਿਨ 1549 ਪਰਿਵਾਰਾਂ ਨੂੰ 1860 ਕੁਇੰਟਲ ਦੀ ਵੰਡ ਕੀਤੀ ਗਈ। ਉਨਾਂ ਨੇ ਰਸਦ ਵਿਭਾਗ ਨੂੰ ਹਦਾਇਤ ਕੀਤੀ ਕਿ ਇਹ ਵੰਡ ਤੇਜੀ ਨਾਲ ਕੀਤੀ ਜਾਵੇ। ਪਰ ਨਾਲ ਹੀ ਉਨਾਂ ਨੇ ਅਪੀਲ ਕੀਤੀ ਜਦੋਂ ਡਿਪੂ ਤੇ ਕਣਕ ਜਾਵੇ ਤਾਂ ਉਥੇ ਭੀੜ ਨਾ ਹੋਵੇ ਅਤੇ ਲੋਕ ਆਪਸੀ ਦੂਰੀ ਬਣਾ ਕੇ ਰੱਖਣ।
ਇਸੇ ਬੈਠਕ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਸੁੱਕੇ ਰਾਸ਼ਨ ਦੀ ਵੰਡ ਜਾਰੀ ਹੈ ਜਿਸ ਤਹਿਤ ਅੱਜ ਸਿਰਫ ਧੋਬੀਆਣਾ ਬਸਤੀ ਵਿਚ ਹੀ ਲੋੜਵੰਦ ਪਰਿਵਾਰਾਂ ਨੂੰ 1200 ਪੈਕਟ ਵੰਡੇ ਗਏ ਹਨ। ਹਰੇਕ ਪੈਕਟ ਵਿਚ ਇਕ ਪਰਿਵਾਰ ਦੀ ਇਕ ਹਫਤੇ ਦੀ ਜਰੂਰਤ ਦਾ ਰਾਸ਼ਨ ਹੈ।
ਜ਼ਿਲਾ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ਵਿਚ 11811 ਗੈਸ ਸਿੰਲੈਡਰਾਂ ਦੀ ਸਪਲਾਈ ਕੀਤੀ ਗਈ ਜਦ ਕਿ ਅੱਜ 6500 ਸਿਲੰਡਰਾਂ ਦੀ ਨਵੀਂ ਬੁਕਿੰਗ ਆਈ ਹੈ। ਵੇਰਕਾ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਵੇਰਕਾ ਵੱਲੋਂ ਅੱਜ 12000 ਲੀਟਰ ਦੁੱਧ ਦੀ ਸਪਲਾਈ ਦਿੱਤੀ ਗਈ ਹੈ ਜਦ ਕਿ ਵੇਰਕਾ ਵੱਲੋਂ ਰੋਜਾਨਾ ਕਿਸਾਨਾਂ ਤੋਂ 1.40 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਵੇਰਕਾ ਨੂੰ ਦਹੀ, ਪਨੀਰ ਅਤੇ ਆਪਣੇ ਹੋਰ ਉਤਪਾਦ ਵੀ ਦੁੱਧ ਸਪਲਾਈ ਵਾਲੇ ਵਾਹਨਾਂ ਨਾਲ ਭੇਜਣ ਲਈ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਏ.ਡੀ.ਸੀ. ਵਿਕਾਸ ਸ੍ਰੀ ਪਰਮਵੀਰ ਸਿੰਘ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਨਿਰਦੇਸ  ਦਿੱਤੇ ਕਿ ਪਿੰਡਾਂ ਵਿਚ ਕਰਫਿਊ ਦੀ ਪਾਲਣਾ ਸਖ਼ਤੀ ਨਾਲ ਕਰਨ ਲਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ।
ਇਸ ਦੌਰਾਨ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਫਿਲਹਾਲ ਕਰੋਨਾ ਦਾ ਕੋਈ ਵੀ ਸੱਕੀ ਜਾਂ ਪੱਕਾ ਮਰੀਜ ਨਹੀਂ ਹੈ। ਜ਼ਿਲੇ ਵਿਚ ਫਿਲਹਾਲ 145 ਲੋਕਾਂ ਨੂੰੂ ਉਨਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਵਿਚ ਰੱਖਿਆ ਹੋਇਆ ਹੈ।
ਬੈਠਕ ਵਿਚ ਏ.ਡੀ.ਸੀ. ਜਨਰਲ ਸ: ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਅਤੇ ਸ:ਖੁਸ਼ਦਿਲ ਸਿੰਘ ਆਦਿ ਵੀ ਹਾਜਰ ਸਨ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans