Menu

ਸ਼ਹਿਰ ਵਿਚ ਡਿਸਇੰਨਫੈਕਟੈਂਟ ਦਾ ਛਿੜਕਾਅ ਜਾਰੀ

ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਰਕਮਜੀਤ ਸ਼ੇਰਗਿੱਲ ਨੇ ਦੱਸਿਆ ਕਿ ਨਿਗਮ ਵੱਲੋਂ ਲਗਾਤਾਰ ਸ਼ਹਿਰ ਵਿਚ ਸੋਡੀਅਮ ਹਾਇਪੋਕਲੋਰਾਇਡ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।  ਅੱਜ ਅੰਬੇਦਕਰ ਨਗਰ, ਬੇਅੰਤ ਨਗਰ, ਵਕੀਲਾਂ ਵਾਲੀ ਗਲੀ, ਤ੍ਰਿਵੈਨੀ ਸਾਇਟ, ਹਾਊਸਫੈਡ ਕਲੌਨੀ, ਧੋਥੀਆਣਾ, ਪ੍ਰਤਾਪ ਨਗਰ ਆਦਿ ਇਲਾਕਿਆਂ ਵਿਚ ਛਿੜਕਾਅ ਕਰਵਾਇਆ ਗਿਆ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਸ਼ਹਿਰ ਵਿਚ ਸਫਾਈ ਵਿਵਸਥਾ ਸੁਚਾਰੂ ਕਰ ਦਿੱਤੀ ਗਈ ਹੈ। ਇਸ ਲਈ ਸ਼ਹਿਰ ਦੇ ਸਾਰੇ ਜੋਨਾਂ ਲਈ ਇੰਜਾਰਚ ਲਗਾਏ ਗਏ ਹਨ। ਜੋਨ 1 ਲਈ 79869 92192, 79739 09041, ਜੋਨ ਨੰਬਰ 2 ਲਈ 98884 79796,  78141 96595, ਜੋਨ ਨੰਬਰ 3 ਲਈ 97800 42163, ਜੋਨ ਨੰਬਰ 4 ਲਈ 97800 42461, ਜੋਨ ਨੰਬਰ 5 ਲਈ 62399 23160, ਜੋਨ ਨੰਬਰ 6 ਲਈ 79738 52535, ਜੋਨ ਨੰਬਰ 7 ਲਈ 62833 54255 ਅਤੇ ਜੋਨ ਨੰਬਰ 8 ਲਈ 97800 42158 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਾਕਸ ਲਈ ਪ੍ਰਸਤਾਵਿਤ
550 ਲੋਕਾਂ ਦੇ ਘਰਾਂ ਤੱਕ ਪੁੱਜੀ ਦਵਾਈ
ਜ਼ਿਲਾ ਪ੍ਰਸ਼ਾਸਨ ਵੱਲੋਂ ਬਠਿੰਡਾ ਸ਼ਹਿਰ ਵਿਚ ਦਵਾਈਆਂ ਦੀ ਘਰੋਂ ਘਰੀ ਸਪਲਾਈ ਕਰਨ ਲਈ 2 ਦਰਜਨ ਵਾਹਨ ਬੀਤੇ ਕੱਲ ਰਵਾਨਾ ਕੀਤੇ ਗਏ ਸਨ। ਜਿਸ ਤੋਂ ਬਾਅਦ ਹੈਲਪਲਾਈਨ ਨੰਬਰ ਤੋਂ ਕਾਲ ਕਰਕੇ ਘਰ ਦਵਾਈ ਮੰਗਵਾਉਣ ਲਈ ਆਉਣ ਵਾਲੀਆਂ ਕਾਲਾਂ ਵਿਚ ਕਮੀ ਆਈ ਹੈ। ਡਰੱਗ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸਿਰਫ ਸੁੱਕਰਵਾਰ ਨੂੰ ਦੁਪਹਿਰ 3 ਵਜੇ ਤੱਕ 750 ਕਾਲਾਂ ਆਈਆਂ ਅਤੇ ਇੰਨਾਂ ਵਿਚੋਂ 550 ਨੂੰ ਦਵਾਈ ਘਰੋ ਘਰੀ ਭੇਜੀ ਜਾ ਚੁੱਕੀ ਹੈ। ਇਸ ਲਈ ਲੋਕ 98780 01451 ਜਾਂ 98142 82850 ਨੰਬਰ ਤੇ ਸੰਪਰਕ ਕਰ ਸਕਦੇ ਹਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In