Menu

ਜ਼ਿਲਾ ਪ੍ਰਸ਼ਾਸਨ ਬਠਿੰਡਾ ਨੇ ਲੋਕਾਂ ਤੱਕ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਲਗਾਈ ਤਾਕਤ

ਬਠਿੰਡਾ, 27 ਮਾਰਚ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਬਠਿੰਡਾ ਦੇ ਜ਼ਿਲੇ ਪ੍ਰਸ਼ਾਸਨ ਨੇ ਕਰੋਨਾ ਵਾਇਰਸ ਕਾਰਨ ਉਪਜੇ ਸੰਕਟ ਦੇ ਮੱਦੇਨਜਰ ਲੋਕਾਂ ਤੱਕ ਬੁਨਿਆਦੀ ਵਸਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਪੂਰੀ ਤਾਕਤ ਲਗਾ ਰਿਹਾ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੱਥ ਨੂੰ ਸਮਝਣ ਕਿ ਇਹ ਕਰਫਿਊ ਪੂਰੀ ਮਨੁੱਖੀ ਜਾਤੀ ਨੂੰ ਪੈਦਾ ਹੋਏ ਵੱਡੇ ਸੰਕਟ ਤੋਂ ਬਚਾਉਣ ਲਈ ਲਗਾਇਆ ਗਿਆ ਹੈ। ਉਨਾਂ ਨੇ ਅਪੀਲ ਕੀਤੀ ਕਿ ਗਲੀ ਦੇ ਅੰਦਰ ਆਪਣੀ ਗੁਆਂਢੀ ਕੋਲ ਖੜੇ ਹੋਣ ਨਾਲ ਵੀ ਇਸ ਵਾਇਰਸ ਦੇ ਫੈਲਣ ਦਾ ਡਰ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪਿੱਛਲੇ ਦਿਨਾਂ ਦੌਰਾਨ ਦੂਸਰਾ ਵਿਅਕਤੀ ਕਿਸ ਕਿਸ ਨੂੰ ਮਿਲਿਆ ਸੀ। ਉਨਾਂ ਨੇ ਸਭ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੁਹਾਡੀ ਜਰੂਰਤ ਦਾ ਹਰ ਸਮਾਨ ਤੁਹਾਡੇ ਘਰਾਂ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਕੋਸ਼ਿਸ ਕੀਤਾ ਜਾ ਰਹੀ ਹੈ। ਉਨਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਜ਼ਰੂਰੀ ਵਸਤ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਆ ਕੇ ਵਸਤਾਂ ਦਾ ਭੰਡਾਰ ਨਾ ਕਰਨ।
ਬਾਕਸ ਲਈ ਪ੍ਰਸਤਾਵਿਤ
ਰੋਜਾਨਾ 10 ਹਜ਼ਾਰ ਗੈਸ ਸੈਂਲਡਰਾਂ ਦੀ ਸਪਲਾਈ ਸ਼ੁਰੂ
ਜ਼ਿਲਾ ਬਠਿੰਡਾ ਵਿਚ ਰੋਜਾਨਾ 10 ਹਜਾਰ ਗੈਸ ਸਿੰਲਡਰਾਂ ਦੀ ਸਪਲਾਈ ਦੀ ਸਮਰੱਥਾ ਹੈ ਅਤੇ ਇਸ ਤਹਿਤ ਪੂਰੀ ਸਮਰੱਥਾ ਤੇ ਸਪਲਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਬੀਤੇ ਕੱਲ 9 ਹਜਾਰ ਸੈਲੰਡਰਾਂ ਦੀ ਸਪਲਾਈ ਕੀਤੀ ਗਈ ਸੀ। ਜ਼ਿਲੇ ਦੇ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਜ਼ਿਲੇ ਵਿਚ ਦੋ ਗੈਸ ਕੰਪਨੀਆਂ ਦੇ ਬੋਟਲਿੰਗ ਪਲਾਂਟ ਹਨ ਜਿਸ ਕਾਰਨ ਗੈਸ ਦੀ ਕੋਈ ਘਾਟ ਨਹੀਂ ਹੈ ਅਤੇ 31 ਮਾਰਚ ਤੱਕ ਸਾਰੇ ਆਰਡਰ ਸਪਲਾਈ ਕਰ ਦਿੱਤੇ ਜਾਣਗੇ।
ਬਾਕਸ ਲਈ ਪ੍ਰਸਤਾਵਿਤ
ਅਨਾਜ ਦੀ ਨਹੀਂ ਕੋਈ ਘਾਟ
ਜ਼ਿਲਾ ਬਠਿੰਡਾ ਵਿਚ ਗੋਦਾਮਾਂ ਵਿਚ ਕਣਕ ਅਤੇ ਚਾਵਲ ਦੇ ਬਫਰ ਸਟਾਕ ਹੈ। ਇਸ ਲਈ ਨਾਗਰਿਕ ਅੰਨ ਦੀ ਘਾਟ ਪ੍ਰਤੀ ਫਿਕਰਮੰਦ ਨਾ ਹੋਣ। ਡੀਐਫਐਸਸੀ ਨੇ ਕਿਹਾ ਹੈ ਕਿ ਜਰੂਰਤ ਅਨੁਸਾਰ 100 100 ਕੁਇੰਟਲ ਅਨਾਜ ਸਪਲਾਈ ਦੇ ਪਰਮਿਟ ਜਾਰੀ ਕੀਤੇ ਜਾਣਗੇ ਤਾਂ ਜੋ ਮਾਰਕਿਟ ਵਿਚ ਅੰਨ ਦੀ ਕੋਈ ਘਾਟ ਪੈਦਾ ਨਾ ਹੋਵੇ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਰਾਸ਼ਨ ਦੀ ਸਪਲਾਈ ਵੀ ਜ਼ਿਲੇ ਭਰ ਵਿਚ ਸ਼ੁਰੂ ਹੋ ਗਈ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans