Menu

ਕਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਭਾਰਤ ਵਿੱਚ ਵਿੱਤੀ ਐਮਰਜੈਂਸੀ ਐਲਾਨਣ ਦੀ ਮੰਗ 

ਕਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਭਾਰਤ ਵਿੱਚ ਵਿੱਤੀ ਐਮਰਜੈਂਸੀ ਐਲਾਨਣ ਦੀ ਮੰਗ
ਸੁਪਰੀਮ ਕੋਰਟ ਵਿੱਚ ਤਤਕਾਲ ਸੁਣਵਾਈ ਦੀ ਤਵੱਕੋ ਨਾਲ ਜਨਹਿਤ ਪਟੀਸ਼ਨ ਦਾਇਰ
ਚੰਡੀਗੜ੍ਹ 26 ਮਾਰਚ
ਕੋਰੋਨਾ ਵਾਇਰਸ  ਦੇ ਵੱਧਦੇ ਕਹਿਰ ਨੂੰ ਰੋਕਣ ਲਈ 21 ਦਿਨਾਂ  ਦੇ ਮੁਕੰਮਲ  ਲਾਕਡਾਉਨ   ਦੇ ਪਰਿਪੇਖ ਵਿੱਚ ਸੁਪਰੀਮ ਕੋਰਟ   ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ  ਕਰਕੇ ਦੇਸ਼ ਵਿੱਚ ਵਿੱਤੀ ਐਮਰਜੈਂਸੀ ਐਲਾਨਣ ਦੀ ਅਪੀਲ ਕੀਤੀ ਗਈ  ਹੈ ।

‘ ਥਿੰਕ – ਟੈਂਕ ਸੈਂਟਰ  ਫਾਰ ਅਕਾਉਂਟੇਬਿਲਿਟੀ ਐਂਡ ਸਿਸਟੇਮਿਕ ਚੇਂਜ  ( ਸੀਏਐਸਸੀ )  ਵਲੋਂ ਵੀਰਵਾਰ ਸ਼ਾਮ ਦਾਇਰ ਇਸ  ਜਨਹਿਤ ਪਟੀਸ਼ਨ  ਵਿੱਚ ਸੰਵਿਧਾਨ  ਦੇ ਆਰਟੀਕਲ  360  ਦੇ ਤਹਿਤ ‘ਵਿੱਤੀ ਐਮਰਜੈਂਸੀ’ ਐਲਾਨਣ ਦਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ।

ਵਕੀਲ ਵਿਰਾਗ ਗੁਪਤਾ  ਵਲੋਂ ਤਿਆਰ ਅਤੇ ਐਡਵੋਕੇਟ ਆਨ ਰਿਕਾਰਡ  ( ਏਓਆਰ )  ਸਚਿਨ ਮਿੱਤਲ  ਦੁਆਰਾ ਦਾਇਰ ਇਸ ਪਟੀਸ਼ਨ  ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਵਿਸ਼ਵਵਿਆਪੀ  ਮਹਾਮਾਰੀ ਹੈ।  ਜਿਸਦੇ ਨਾਲ ਜਿਲਾ ਪੱਧਰ ਉੱਤੇ ਨਹੀਂ ਨਜਿਠਿਆ  ਜਾ ਸਕਦਾ ,  ਸਗੋਂ ਇਸ ਨਾਲ  ਜਨਤਾ ਅਤੇ ਸਰਕਾਰ ਨੂੰ ਮਿਲਕੇ ਲੜਨਾ ਚਾਹੀਦਾ ਹੈ ।  ਪਟੀਸ਼ਨਰ  ਨੇ ਵੀਡੀਓ ਕਾਨਫਰੇਂਸਿੰਗ  ਰਾਹੀਂ  ਇਸ ਪਟੀਸ਼ਨ ਉਤੇ ਫੌਰੀ  (ਤੱਤਕਾਲ) ਸੁਣਵਾਈ ਦੀ ਅਪੀਲ ਵੀ ਕੀਤੀ ਗਈ  ਹੈ ।

ਪਟੀਸ਼ਨਰ ਨੇ ਹਾਲ ਦੀ ਘਡ਼ੀ   ਜ਼ਰੂਰੀ  ਸੇਵਾਵਾਂ ਮਸਲਨ   ਬਿਜਲੀ ,  ਪਾਣੀ ,  ਗੈਸ ,  ਟੇਲੀਫੋਨ ,  ਇੰਟਰਨੇਟ  ਦੇ ਬਿੱਲਾਂ  ਦੀ ਉਗਰਾਹੀ ਅਤੇ   ਲਾਕਡਾਉਨ ਮਿਆਦ  ਦੇ ਦੌਰਾਨ ਦੇਅ  ਈਐਮਆਈ (ਮਹੀਨਾਵਾਰ ਕਿਸ਼ਤਾਂ) ਦੇ  ਭੁਗਤਾਨ  ਨੂਂੰ ਅਗੇ ਪਾਉਣ  ਲਈ ਜ਼ਰੂਰੀ ਦਿਸ਼ਾਨਿਰਦੇਸ਼ ਦਿੱਤੇ ਜਾਣ ਦੀ ਅਪੀਲ ਮੁੱਖ ਤੌਰ ਉਤੇ ਕੀਤੀ  ਹੈ ।  ਨਾਲ ਹੀ ਗ੍ਰਿਹ  ਮੰਤਰਾਲੇ   ਦੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਨ ਕਰਨ ਲਈ ਰਾਜ ਪੁਲਿਸ ਅਤੇ ਮਕਾਮੀ ਅਧਿਕਾਰੀਆਂ ਨੂੰ ਨਿਰਦੇਸ਼ਤ ਕਰਨ  ਦੀ ਵੀ ਮੰਗ ਕੀਤੀ ਗਈ ਹੈ ,  ਤਾਂਕਿ ਜ਼ਰੂਰੀ ਸੇਵਾਵਾਂ ਚ ਕੋਈ ਰੁਕਾਵਟ ਨਾ ਆਵੇ ।

Listen Live

Subscription Radio Punjab Today

Our Facebook

Social Counter

  • 14532 posts
  • 0 comments
  • 0 fans

Log In