Menu

ਬਠਿੰਡਾ ਤੋਂ ਬਿਨਾਂ ਬਾਕੀ ਸ਼ਹਿਰਾਂ ਵਿਚ ਵੀ ਦਵਾਈਆਂ ਦੀ ਘਰੋ ਘਰੋ ਸਪਲਾਈ ਸ਼ੁਰੂ

ਬਠਿੰਡਾ, 25 ਮਾਰਚ : ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਲੋਕਾਂ ਤੱਕ ਜਰੂਰੀ ਦਵਾਈਆਂ ਦੀ ਪਹੁੰਚ ਬਣਾਉਣ ਲਈ ਅੱਜ ਜ਼ਿਲੇ ਪ੍ਰਸ਼ਾਸਨ ਨੇ 2 ਦਰਜਨ ਹੋਰ ਵਾਹਨ ਰਵਾਨਾ ਕੀਤੇ ਹਨ ਜੋ ਕਿ ਦਵਾਈਆਂ ਦੀ ਘਰੋਂ ਘਰੀ ਸਪਲਾਈ ਕਰਣਗੇ। ਇੰਨਾਂ ਵਾਹਨਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਅਤੇ ਐਸਐਸਪੀ ਸ੍ਰੀ ਨਾਨਕ ਸਿੰਘ ਨੇ ਰਵਾਨਾ ਕੀਤਾ। ਇਸ ਤੋਂ ਬਿਨਾਂ ਬੀਤੇ ਕੱਲ ਤੋਂ ਘਰ ਤੋਂ ਹੀ ਦਵਾਈ ਦਾ ਆਰਡਰ ਦੇਣ ਲਈ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿੱਥੇ ਪ੍ਰਾਪਤ ਹੋ ਰਹੀਆਂ ਫੋਨ ਕਾਲਾਂ ਅਨੁਸਾਰ ਘਰੋ ਘਰੀ ਦਵਾਈ ਭੇਜੀ ਜਾ ਰਹੀ ਹੈ ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨ ਵੀ ਸਹਾਇਤਾ ਕਰ ਰਹੇ ਹਨ। ਪਰ ਹੁਣ ਇਸ ਸੇਵਾ ਨੂੰ ਹੋਰ ਵਿਸਥਾਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੈਲਪਲਾਈਨ ਨੰਬਰ ਤੇ ਬਹੁਤ ਸਾਰੇ ਫੋਨ ਕਾਲ ਆਮ ਵਰਤੋਂ ਦੀਆਂ ਦਵਾਈਆਂ ਲਈ ਆ ਰਹੇ ਸਨ। ਇਸ ਤਰਾਂ ਹੁਣ ਅਜਿਹੀਆਂ ਦਵਾਈਆਂ ਦੀ ਘਰਾਂ ਤੱਕ ਡਲੀਵਰੀ ਦੇਣ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਿਨਾਂ ਫੋਨ ਰਾਹੀਂ ਘਰ  ਦਵਾਈ ਮੰਗਵਾਉਣ ਦੀ ਸੇਵਾ ਪਹਿਲਾਂ ਦੀ ਤਰਾਂ ਜਾਰੀ ਹੈ। ਇਸ ਲਈ ਬਠਿੰਡਾ ਸ਼ਹਿਰ ਦੇ ਲੋਕ ਫੋਨ ਨੰਬਰ 98780 01451 ਜਾਂ 98142 82850 ਤੇ ਕਾਲ ਕਰਕੇ ਆਪਣੀਆਂ ਜਰੂਰੀ ਦਵਾਈਆਂ ਘਰ ਹੀ ਮੰਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਨ ਦੀ ਵੀ ਘਰੋਂ ਘਰੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਦੁੱਧ ਅਤੇ ਸਬਜੀਆਂ ਪਹਿਲਾਂ ਹੀ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਸਖਤੀ ਨਾਲ ਪਾਲਣ ਕਰਨ ਅਤੇ ਆਪਸੀ ਸੰਪਰਕ ਤੋਂ ਬਚਿਆ ਜਾਵੇ। ਉਨਾਂ ਨੇ ਲੋਕਾਂ ਨੂੰ ਸ਼ੋਸਲ ਮੀਡੀਆ ਤੇ ਅਫਵਾਹਾਂ ਨਾ ਫੈਲਾਊਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਵੀ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਸਹਿਯੋਕ ਕਰਨ। ਉਨਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਹੀ ਪੰਜਾਬ ਸਰਕਾਰ ਨੇ ਕਰਫਿਊ ਲਾਗੂ ਕੀਤਾ ਹੈ ਅਤੇ ਸਾਨੂੰ ਸਭ ਨੂੰ ਪੂਰੀ ਮਨੁੱਖੀ ਜਾਤੀ ਦੀ ਸੁਰੱਖਿਆ ਲਈ ਇਸ ਦਾ ਪਾਲਣ ਕਰਨਾ ਚਾਹੀਦਾ ਹੈ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39848 posts
  • 0 comments
  • 0 fans