Menu

ਹਰਸਿਮਰਤ ਕੌਰ ਬਾਦਲ ਵੱਲੋਂ ਸੂਬਾ ਸਰਕਾਰ ਨੂੰ ਬਠਿੰਡਾ ਹਲਕੇ ਦੀਆਂ ਚਾਰ ਸੜਕਾਂ ਚੌੜੀਆਂ ਕਰਨ ਦੀ ਸਿਫਾਰਿਸ਼

ਬਠਿੰਡਾ,20 ਮਾਰਚ – ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸੂਬਾ ਸਰਕਾਰ ਨੂੰ ਬਠਿੰਡਾ ਹਲਕੇ ਦੀਆਂ ਚਾਰ ਸੜਕਾਂ ਨੂੰ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ (ਪੀਐਮਜੀਐਸਵਾਈ) ਤਹਿਤ ਚੌੜਾ ਕਰਨ ਲਈ ਆਖਿਆ ਹੈ। ਇਹ ਯੋਜਨਾ ਦਿਹਾਤੀ ਵਿਕਾਸ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪੀਡਬਲਿਊਡੀ-ਬੀ ਐਡ ਆਰ ਪਟਿਆਲਾ, ਪੰਜਾਬ ਨੂੰ ਹਾਲ ਹੀ ਵਿਚ ਇੱਕ ਚਿੱਠੀ ਲਿਖ ਕੇ ਬਠਿੰਡਾ ਹਲਕੇ ਦੀਆਂ ਚਾਰ ਸੜਕਾਂ ਨੂੰ ਚੌੜਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਮੈਂ ਸੰਬੰਧਿਤ ਮਹਿਕਮੇ ਨੂੰ ਸੀਯੂਸੀਪੀਐਲਜ਼ ਦੀਆਂ ਦਸਤਖ਼ਤਾਂ ਵਾਲੀਆਂ ਕਾਪੀਆਂ ਭੇਜਦੇ ਹੋਏ ਕਿਹਾ ਹੈ ਕਿ ਮੇਰੇ ਹਲਕੇ ਦੀਆਂ ਚਾਰ ਸੜਕਾਂ ਨੂੰ ਪੀਐਮਜੀਐਸਵਾਈ-3 ਤਹਿਤ ਤੁਰੰਤ ਬਣਵਾਇਆ ਜਾਵੇ।

ਇਸ ਪ੍ਰਸਤਾਵ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਨਾਹੀਆਵਾਲਾ ਤੋਂ ਮਹਿਮਾ ਸਿਰਜਾ ਤੋਂ ਅਬੂ ਸੜਕ, ਘੁੱਦਾ ਤੋਂ ਨੰਦਗੜ੍ਹ ਕੋਟਗੁਰੂ ਸੜਕ,ਬੱਲੂਆਣਾ ਤੋਂ ਝੁੰਬਾ ਸੜਕ ਅਤੇ ਰਾਮਾਂ ਤੋਂ ਪੀਰੋਂ ਸੜਕ ਵਾਇਆ ਤਿਓਣਾ-ਬਹਿਮਣ ਜੱਸਾ ਸਿੰਘ ਨੂੰ ਚੋੜਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਸੜਕਾਂ ਨੂੰ ਤੁਰੰਤ ਚੌੜਾ ਕਰਨ ਦੀ ਲੋੜ ਹੈ, ਕਿਉਂਕਿ ਪਿਛਲੇ ਕਈ ਸਾਲਾਂ ਦੌਰਾਨ ਇਹਨਾਂ ਸੜਕਾਂ ਉੱਤੇ ਟਰੈਫਿਕ ਕਈ ਗੁਣਾ ਵਧ ਚੁੱਕਿਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਲਟਕਾਉਣਾ ਨਹੀਂ ਚਾਹੀਦਾ ਅਤੇ ਤੁਰੰਤ ਇਸ ਉੱਤੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਅੰਦਰ ਸੜਕੀ ਨੈਟਵਰਕ ਨੂੰ ਮਜ਼ਬੂਤ ਕਰਨ ਸੰਬੰਧੀ ਕੀਤੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਅੰਦਰ ਸੜਕਾਂ ਦੀ ਕਾਇਆ ਕਲਪ ਹੋ ਗਈ ਸੀ। ਉਹਨਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਅੰਦਰ ਜ਼ਿਆਦਾ ਸੜਕਾਂ ਦੀ ਉਸਾਰੀ ਅਕਾਲੀ-ਭਾਜਪਾ ਸਰਕਾਰ ਦੌਰਾਨ ਖਾਸ ਕਰਕੇ 2009-10 ਵਿਚ ਹੀ ਹੋਈ ਸੀ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans