ਨਵੀਂ ਦਿੱਲੀ,20 ਮਾਰਚ – ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 230 ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚੋਂ 20 ਲੋਕਾਂ ਨੂੰ ਰਾਜੀ ਕੀਤਾ ਗਿਆ ਹੈ। ਲਖਨਊ ਵਿੱਚ ਸ਼ੁੱਕਰਵਾਰ ਨੂੰ ਚਾਰ ਨਵੇਂ ਮਰੀਜ਼ ਮਿਲੇ ਸਨ। ਲਖਨਊ ਦੇ ਕੇਜੀਐਮਯੂ ਹਸਪਤਾਲ ਵਿੱਚ ਹੁਣ 9 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਹੁਣ 20 ਰਾਜਾਂ ਵਿਚ ਫੈਲ ਗਈ ਹੈ ਅਤੇ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਕੋਰੋਨਾ ਵਾਇਰਸ ਕਾਰਨ ਹੁਣ ਤਕ ਚਾਰ ਲੋਕਾਂ ਦੀਆਂ ਜਾਨਾਂ ਗਈਆਂ ਹਨ। ਪਹਿਲੀ ਮੌਤ ਕਰਨਾਟਕ ਦੇ ਕਲਬਰਗੀ ਵਿੱਚ ਹੋਈ। ਉਸ ਤੋਂ ਬਾਅਦ ਦੂਜੀ ਮੌਤ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਹੋਈ। ਤੀਜੀ ਮੌਤ ਮੁੰਬਈ ਦੇ ਕਸਤੂਰਬਾ ਹਸਪਤਾਲ ਵਿਚ ਹੋਈ ਅਤੇ ਚੌਥੀ ਮੌਤ ਕੱਲ੍ਹ ਯਾਨੀ ਵੀਰਵਾਰ ਨੂੰ ਪੰਜਾਬ ਵਿਚ ਹੋਈ। ਖਾਸ ਗੱਲ ਇਹ ਹੈ ਕਿ ਮਰਨ ਵਾਲੇ ਚਾਰਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ।