Menu

ਬਾਊਂਸਰ ਸੁਰਜੀਤ ਦਾ ਕਤਲ, ਬੰਬੀਹਾ ਗਰੁੱਪ ਨੇ ਲਈ ਜਿੰਮੇਵਾਰੀ

ਚੰਡੀਗੜ੍ਹ, 17 ਮਾਰਚ – ਰੰਜ਼ਿਸ਼ ਦੇ ਚੱਲਦਿਆਂ ਗੈਂਗਵਾਰ ‘ਚ ਸੋਮਵਾਰ ਦੇਰ ਰਾਤ ਸੈਕਟਰ-38 ਵੈਸਟ ਦੇ ਸਮਾਲ ਚੌਕ ‘ਤੇ ਦੋ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਕਾਰ ਸਵਾਰ ਬਾਊਂਸਰ ਸੁਰਜੀਤ ਸਿੰਘ ‘ਤੇ ਅੰਨ੍ਹੇਵਾਹ ਅੱਠ ਗੋਲ਼ੀਆਂ ਚੱਲਾ ਦਿੱਤੀਆਂ ਹਨ। ਜਦੋਂ ਸੁਰਜੀਤ ਮੋਹਾਲੀ ਵੱਲ ਨਵਾਂਪਿੰਡ ਸਥਿਤ ਘਰ ਜਾ ਰਿਹਾ ਸੀ ਤਾਂ ਉਸ ਨੂੰ ਰੋਕ ਕੇ ਇਹ ਵਾਰਦਾਤ ਹੋਈ। ਸੂਚਨਾ ਪਾ ਕੇ ਤੁਰੰਤ ਐੱਸਪੀ ਸਿਟੀ ਵਨੀਤ ਕੁਮਾਰ, ਐੱਸਪੀ ਕ੍ਰਾਈਮ ਮਨੋਜ ਕੁਮਾਰ ਸਮੇਤ ਏਰੀਆ ਡੀਐੱਸਪੀ ਤੇ ਥਾਣਾ ਪੁਲਿਸ, ਸੀਐੱਫਐੱਸਐੱਸ ਟੀਮਾਂ ਪਹੁੰਚ ਗਈਆਂ ਹਨ। ਪੁਲਿਸ ਨੂੰ ਮੌਕੇ ਤੋਂ ਪੰਜ ਖੋਲ ਮਿਲੇ ਹਨ। ਪੁਲਿਸ ਨੇ ਲਹੂਲੁਹਾਣ ਪਏ ਸੁਰਜੀਤ ਨੂੰ ਪੀਜੀਆਈ ‘ਚ ਦਾਖਲ਼ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਬਾਊਂਸਰ ਸੁਰਜੀਤ ਟ੍ਰਾਈਸਿਟੀ ਦੇ ਬਾਊਂਸਰ ਸਪਲਾਇਰਾਂ ‘ਚ ਵੱਡਾ ਨਾਂ ਹੈ। ਵੀਆਈਪੀ, ਨਾਮੀ ਆਗੂਆਂ, ਬਿਜਨੈਸਮੈਨ, ਹੋਟਲਸ ਤੇ ਕਲੱਬ ‘ਚ ਬਾਊਂਸਰ ਸਪਲਾਈ ਦਾ ਕੰਮ ਕਰਦਾ ਹੈ। ਪਹਿਲਾਂ ਵੀ ਬਾਊਂਸਰ ਸਪਲਾਈਰ ਮੀਤ ਹੱਤਿਆਕਾਂਡ ਸਮੇਤ ਕਈ ਕੇਸਾਂ ‘ਚ ਸੁਰਜੀਤ ਦਾ ਨਾਂ ਆ ਚੁੱਕਿਆ ਹੈ। ਸੁਰਜੀਤ ਮਾਂ-ਪਿਓ, ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ। ਗੱਡੀਆਂ ਦੀ ਸੇਲ-ਪਰਚੇਜ ਦਾ ਵੀ ਭਰਾ ਨਾਲ ਕੰਮ ਕਰਦਾ ਸੀ। ਕੁਝ ਸਮੇਂ ਪਹਿਲਾਂ ਹੀ ਸੁਰਜੀਤ ਨੇ ਸੈਕਟਰ-38 ਵੈਸਟ ਤੋਂ ਨਵਾਂਪਿੰਡ ਸ਼ਿਫਟ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਸਮੇਂ ਸੁਰਜੀਤ ਕਿਸੇ ਗੱਡੀ ਤੋਂ ਪੈਸੇ ਲੈਣ ਤੋਂ ਬਾਅਦ ਆਪਣੇ ਘਰ ਵੱਲ ਜਾ ਰਿਹਾ ਸੀ।
ਬਾਊਂਸਰ ਸੁਰਜੀਤ ‘ਤੇ ਗੋਲ਼ੀ ਚਲਾਉਣ ਦੀ ਜ਼ਿੰਮੇਵਾਰੀ ਸੋਮਵਾਰ ਦੇਰ ਰਾਤ ਦੇਵੇਂਦਰ ਬੰਬੀਹਾ ਨਾਂ ਦੀ ਫੇਸਬੁੱਕ ਆਈਡੀ ਤੋਂ ਲਈ ਗਈ। ਤਾਬੜਤੋੜ ਗੋਲ਼ੀਆਂ ਚੱਲਾ ਭੱਜਣ ਵਾਲਿਆਂ ਮੁਲਜ਼ਮਾਂ ਵੱਲੋਂ ਪੀਜੀਆਈ ‘ਚ ਸੁਰਜੀਤ ਦੀ ਮੌਤ ਤੋਂ ਬਾਅਦ ਬਾਊਂਸਰ ਮੀਤ ਦੀ ਹੱਤਿਆ ਦਾ ਬਦਲਾ ਪੂਰਾ ਹੋਣ ਦੀ ਗੱਲ ਕਹੀ ਗਈ। ਸੁਰਜੀਤ ਨੂੰ ਲੱਕੀ ਵੱਲੋਂ ਗੋਲ਼ੀ ਮਾਰਨ ਤੇ ਬਦਲੇ ਦੀ ਗੱਲ ਫੇਸਬੁੱਕ ‘ਤੇ ਕਹੀ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In