Menu

25 ਮਾਰਚ ਨੂੰ ਲੁਧਿਆਣਾ ਰੈਲੀ ਨੂੰ ਸਫਲ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

ਬਠਿੰਡਾ, 13 ਮਾਰਚ – ਨਾਗਰਿਕਤਾ ਸੋਧ ਕਾਨੂੰਨ, ਨਾਗਰਿਕ ਅਬਾਦੀ ਰਜਿਸਟਰ ਤੇ ਨਾਗਰਿਕ ਰਜਿਸਟਰ ਸਰਟੀਫ਼ਿਕੇਟ ਖ਼ਿਲਾਫ਼ 9 ਖੱਬੇ ਪੱਖੀ ਪਾਰਟੀਆਂ ਵੱਲੋਂ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਸਾਂਝੀ ਰੈਲੀ ਦੀ ਲਾਮਬੰਦੀ ਲਈ ਸੀ ਪੀ ਆਈ ਵੱਲੋਂ ਪਿੰਡ ਪਿੰਡ ਸੱਥਾਂ ਵਿੱਚ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਵਿੱਚ ਹੀ ਕੱਲ ਜੰਗੀਰਾਣਾ, ਝੁੰਬਾਂ ਭਾਈਕਾ, ਸਰਦਾਰ ਗੜ ਤੇ ਚੁੱਘੇ ਕਲਾ ਵਿੱਚ ਸੀ ਪੀ ਆਈ ਨੇ ਸੱਥ ਮੀਟਿੰਗਾਂ ਕੀਤੀਆ। ਜਿਸਨੂੰ ਸੀ ਪੀ ਆਈ ਦੇ ਜਿਲਾ ਸਕੱਤਰ ਬਲਕਰਨ ਸਿੰਘ ਬਰਾੜ, ਬਠਿੰਡਾ ਬਲਾਕ ਦੇ ਆਗੂਆ ਸਰਵ ਸੑੀ ਸੁਖ਼ਨ ਲਾਲ ਝੁੰਬਾਂ, ਬਾਬੂ ਸਿੰਘ ਜੰਗੀਰਾਣਾ, ਸਾਧੂ ਸਿੰਘ ਸਰਦਾਰਗੜ ਤੇ ਗੁਰਦਾਸ ਸਿੰਘ ਚੁਘੇਕਲਾ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਸੰਬੋਧਨ ਕੀਤਾ। ਆਗੂਆ ਨੇ ਬੇਵਕਤ ਮੀਂਹ ਤੇ ਗੜੇਮਾਰੀ ਕਾਰਨ ਫਸਲਾ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਕੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪੂਰੀ ਤਰਾਂ ਕੁਦਰਤ ਉਤੇ ਨਿਰਭਰ ਖੇਤੀ ਦਾ ਪਿੰਡਵਾਰ ਰਕਬੇ ਦੇ ਅਧਾਰ ਉਤੇ ਸਰਕਾਰ ਵੱਲੋਂ ਬੀਮਾ ਕੀਤਾ ਜਾਵੇ ਅਤੇ  ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਕਮਿਊਨਿਸਟ ਆਗੂਆ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ-ਬਾੜੀ ਲਈ ਵੱਖਰਾ ਬਜਟ ਪੇਸ ਨਾਂ ਕਰਨ ਅਤੇ ਪੇਂਡੂ ਗ਼ਰੀਬਾਂ ਦਾ ਸਹਾਰਾ ਨਰੇਗਾ  ਪਰੋਜੈਕਟ ਦੇ ਬਜਟ ਵਿੱਚ 13 % ਦੀ ਕਟੌਤੀ ਕਰਨ ਦੀ ਸਖ਼ਤ ਨੁਕਤਾਚੀਨੀ ਕੀਤੀ। ਸੀ ਪੀ ਆਈ ਆਗੂਆ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਮੌਕੇ ਦੀ ਸਰਕਾਰ ਹਰ ਮੁੱਦੇ ਉਤੇ ਝੂਠ ਬੋਲ ਬੋਲਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਦਿੱਲੀ ਵਿੱਚ ਹੋਈ ਸਾੜ ਫੂਕ, ਮਾਰ ਧਾੜ ਤੇ ਨਸਲਘਾਤ ਦੇ ਅਸਲ ਦੋਸੀਆ ਨੂੰ ਬੀ ਜੇ ਪੀ ਸਰਕਾਰ ਬਚਾਉਣ ਲੱਗੀ ਹੋਈ ਹੈ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans