ਗੁਰਦਾਸਪੁਰ, 13 ਮਾਰਚ – ਜ਼ਿਲ੍ਹੇ ਦੇ ਧਾਰੀਵਾਲ ਕਸਬੇ ਨੇੜੇ ਇਕ ਨਿੱਜੀ ਟੂਰਿਸਟ ਬੱਸ ਪੁੱਲ਼ ਹੇਠਾਂ ਡਿੱਗ ਗਈ। ਇਸ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਤੇ ਕਰੀਬ 18 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਕਈਆਂ ਦੀ ਹਾਲਾਤ ਗੰਭੀਰ ਹੈ ਤੇ ਕੁਝ ਦੇ ਹੱਥ-ਪੈਰ ਕੱਟੇ ਗਏ ਹਨ। ਹਾਦਸਾ ਅੰਮ੍ਰਿਤਸਰ ਜੀਟੀ ਰੋਡ ‘ਤੇ ਹੋਇਆ। ਜ਼ਖ਼ਮੀਆਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ। ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਜੰਮੂ ਦੇ ਸਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਲਈ ਦੁੱਖ ਪ੍ਰਗਟਾਇਆ ਹੈ ਤੇ ਜ਼ਖ਼ਮੀਆਂ ਲਈ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।ਜਾਣਕਾਰੀ ਮੁਤਾਬਿਕ ਬੱਸ ਯਮੁਨਾ ਟ੍ਰੇਵਲ ਦੀ ਸੀ। ਇਹ ਧਾਰੀਵਾਲ ਨੇੜੇ ਪਹੁੰਚੀ ਤਾਂ ਪੁਲ਼ ਤੇ ਡਰਾਈਵਰ ਦਾ ਇਸ ਨਾਲ ਸੰਤੁਲਨ ਵਿਗੜ ਗਿਆ। ਇਸ ਕਾਰਨ ਬੱਸ ਪੁਲ਼ ਤੋਂ ਹੇਠਾਂ ਡਿੱਗ ਗਈ। ਬੱਸ ਦੇ ਡਿਗਦਿਆਂ ਹੀ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਨੇੜੇ-ਤੇੜੇ ਦੇ ਲੋਕਾਂ ਨੇ ਬੱਸ ਨੂੰ ਹੇਠਾਂ ਡਿੱਗਦੇ ਦੇਖਿਆਂ ਤਾਂ ਭੱਜ ਕੇ ਪਹੁੰਚੇ।
ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਰਾਹਤ ਤੇ ਬਚਾਅ ਕਾਰਜ ‘ਚ ਜੁਟ ਗਏ। ਲੋਕਾਂ ਨੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਹਸਪਤਾਲ ‘ਚ ਪਹੁੰਚਾਇਆ ਗਿਆ। ਇਸ ਦੌਰਾਨ ਇਕ ਯਾਤਰੀ ਦੀ ਮੌਤ ਹੋ ਗਈ ਤੇ 18 ਯਾਤਰੀ ਜ਼ਖ਼ਮੀ ਹੋ ਗਏ। ਕੁਝ ਲੋਕਾਂ ਦੇ ਹੱਥ-ਪੈਰ ਵੀ ਕੱਟੇ ਗਏ ਹਨ।ਜਾਣਕਾਰੀ ਮੁਤਾਬਿਕ, ਜੰਮੂ ਤੋਂ ਚੱਲਣ ਵਾਲੀ ਯਮੁਨਾ ਬੱਸ ਜਦੋਂ ਧਾਰੀਵਾਲ ਦੇ ਅੱਗੇ ਪਹੁੰਚੀ ਤਾਂ ਡਰਾਈਵਰ ਨੂੰ ਪਹਿਲਾਂ ਤੋਂ ਹੀ ਉਸ ਰੋਡ ‘ਤੇ ਪਲਟੇ ਇਕ ਟਰੱਕ ਦੇ ਰਾਹ ‘ਚ ਲਗਾਏ ਗਏ ਸਟਾਪਰ ‘ਤੇ ਧਿਆਨ ਨਹੀਂ ਗਿਆ ਤੇ ਇਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੇਕਾਬੂ ਹੋ ਕੇ ਪਲਟ ਗਈ।