Menu

ਪੰਜਾਬ ਪੁਲਿਸ ਇੰਟੈਲੀਜੈਂਸ ਵਿੰਗ ਦੇ ਮੁਲਾਜ਼ਮ ਦੀ ਝਾੜੀਆਂ ‘ਚੋਂ ਮਿਲੀ ਲਾਸ਼

ਐੱਸਏਐੱਸ ਨਗਰ, 12 ਮਾਰਚ – ਬੁੱਧਵਾਰ ਸਵੇਰੇ ਏਅਰਪੋਰਟ ਚੌਕ ਤੋਂ ਦੈੜੀ ਪਿੰਡ (ਏਅਰੋਸਿਟੀ) ਨੂੰ ਜਾਂਦੀ ਸੜਕ ‘ਤੇ ਝਾੜੀਆਂ ‘ਚ ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ਸੈਕਟਰ-76 ‘ਚ ਤਾਇਨਾਤ ਕਲਰਕ ਕੁਲਵਿੰਦਰ ਸਿੰਘ (52) ਦੀ ਖੂਨ ਨਾਲ ਲਿਬੜੀ ਲਾਸ਼ ਮਿਲੀ। ਕੁਲਵਿੰਦਰ ਸਿੰਘ ਦੇ ਸਿਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਤੇ ਨਾਲ ਹੀ ਰੱਸੀ ਨਾਲ ਉਸ ਦਾ ਗਲਾ ਵੀ ਕੱਟਿਆ ਗਿਆ ਸੀ। ਮਿ੍ਤਕ ਦੀ ਸੂਚਨਾ ਕਿਸੇ ਰਾਹਗੀਰ ਨੇ ਪੁਲਿਸ ਨੂੰ ਦਿੱਤੀ ਸੀ। ਐੱਸਐੱਚਓ ਸੋਹਾਣਾ ਦਿਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ-302 ਤਹਿਤ ਮਾਮਲਾ ਦਰਜ ਕੀਤਾ ਹੈ ਪਰ ਪੁਲਿਸ ਸੂਤਰਾਂ ਅਨੁਸਾਰ ਕੁਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ ਉਸ ਦੇ ਦੋਸਤ ਇਕਬਾਲ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਧਿਕਾਰੀ ਨਹੀਂ ਕਰ ਰਹੇ ਹਨ ਪਰ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਲਵਿੰਦਰ ਨੇ ਮੰਗਲਵਾਰ ਰਾਤ ਇਕਬਾਲ ਨਾਲ ਹੀ ਸ਼ਰਾਬ ਪੀਤੀ ਸੀ ਤੇ ਉਸ ਮਗਰੋਂ ਉਨ੍ਹਾਂ ਦੋਵਾਂ ਨੇ ਧੂਰੀ ਜਾਣਾ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਕੁਲਵਿੰਦਰ ਸਿੰਘ ਵਾਸੀ ਸੈਕਟਰ-43 ਨੂੰ ਮੰਗਲਵਾਰ ਰਾਤ 7 ਵਜੇ ਉਸ ਦੇ ਧੂਰੀ ਤੋਂ ਆਏ ਦੋਸਤ ਨਾਲ ਲੈ ਗਏ ਸਨ। ਮਿ੍ਤਕ ਦੇ ਭਰਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਰਾਤ 10 ਵਜੇ ਉਸ ਨਾਲ ਫੋਨ ‘ਤੇ ਗੱਲ ਹੋਈ ਸੀ, ਉਸ ਨੇ ਦੱਸਿਆ ਸੀ ਕਿ ਉਹ ਚੰਡੀਗੜ੍ਹ ਕੇਐੱਲਜੀ ਹੋਟਲ ‘ਚ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਹੈ। 11 ਵਜੇ ਘਰ ਪਹੁੰਚ ਜਾਵੇਗਾ ਪਰ 11.45 ‘ਤੇ ਉਸ ਦਾ ਫੋਨ ਬੰਦ ਹੋ ਗਿਆ। ਜੋ ਸਵੇਰੇ ਤਕ ਬੰਦ ਸੀ।

 

ਦੱਸ ਦਈਏ ਕਿ ਕੁਲਵਿੰਦਰ ਸਿੰਘ ਪਹਿਲਾਂ ਅਟਾਵਾ ‘ਚ ਰਹਿੰਦਾ ਸੀ ਪਰ ਬਾਅਦ ‘ਚ ਉਹ ਸੈਕਟਰ-43 ਚੰਡੀਗੜ੍ਹ ‘ਚ ਰਹਿ ਰਿਹਾ ਸੀ। ਕੁਲਵਿੰਦਰ ਦੀ ਪਤਨੀ ਦੀ ਮੌਤ 2013 ‘ਚ ਕਰੀਬ 7 ਸਾਲ ਪਹਿਲਾਂ ਹੋ ਗਈ ਸੀ। ਮਿ੍ਤਕ ਦੇ ਦੋ ਬੱਚੇ ਹਨ। ਧੀ ਦਾ ਵਿਆਹ ਹੋ ਚੁੱਕਿਆ ਹੈ ਤੇ ਪੁੱਤਰ ਨੇ ਕੁੱਝ ਦਿਨ ਬਾਅਦ ਕੈਨੇਡਾ ਜਾਣਾ ਸੀ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans