Menu

ਵੈਟਨਰੀ ਯੂਨੀਵਰਸਿਟੀ ਵਿਖੇ ਕੁੱਤਿਆਂ ਦੀਆਂ ਬਿਮਾਰੀਆਂ ਦੇ ਪ੍ਰਬੰਧ ਸੰਬੰਧੀ ਆਧੁਨਿਕ ਸਿਖਲਾਈ ਸੰਪੂਰਨ

ਲੁਧਿਆਣਾ 06 ਮਾਰਚ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਸੰਬੰਧੀ ਖੋਜ ਕੇਂਦਰ ਵਿਖੇ `ਕੁੱਤਿਆਂ ਵਿਚ ਗੁਰਦੇ ਅਤੇ ਪੇਟ ਦੀਆਂ ਬਿਮਾਰੀਆਂ ਦੇ ਨਿਰੀਖਣ ਅਤੇ ਇਲਾਜ` ਸੰਬੰਧੀ ਇਕ ਦੋ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਇਹ ਸਿਖਲਾਈ ਪ੍ਰੋਗਰਾਮ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਅਤੇ ਵੈਟਨਰੀ ਯੂਨੀਵਰਸਿਟੀ ਵਲੋਂ ਸਾਂਝੇ ਤੌਰ `ਤੇ ਕੀਤੇ ਜਾ ਰਹੇ ਪ੍ਰੋਗਰਾਮ ਦੇ ਅੰਤਰਗਤ ਕਰਵਾਇਆ ਗਿਆ।ਇਸ
ਸਿਖਲਾਈ ਵਿਚ ਚੇਨਈ, ਮਥੂਰਾ, ਜੰਮੂ, ਸ੍ਰੀਨਗਰ, ਪਾਲਮਪੁਰ ਅਤੇ ਪੰਜਾਬ ਦੀਆਂ ਵੈਟਨਰੀ ਯੂਨੀਵਰਸਿਟੀਆਂ ਦੇ 21 ਅਧਿਆਪਕਾਂ ਅਤੇ ਵੈਟਨਰੀ ਡਾਕਟਰਾਂ ਨੇ ਹਿੱਸਾ ਲਿਆ।ਇਸ ਸਿਖਲਾਈ ਵਿਚ ਇਨ੍ਹਾਂ ਸਿੱਖਿਆਰਥੀਆਂ ਨੂੰ ਅਲਟ੍ਰਾਸਾਊਂਡ, ਈਕੋਕਾਰਡੀਓਗ੍ਰਾਫੀ, ਡਾਇਲਸਿਸ ਅਤੇ ਹੋਰ ਵਿਧੀਆਂ ਸੰਬੰਧੀ ਪ੍ਰਯੋਗੀ ਤੌਰ `ਤੇ ਸਿੱਖਿਅਤ ਕੀਤਾ ਗਿਆ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਅਤੇ ਇਸ ਪ੍ਰਾਜੈਕਟ ਦੇ ਸੰਯੋਜਕ, ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਬਾਇਓਤਕਨਾਲੋਜੀ ਵਿਭਾਗ ਵਲੋਂ ਯੂਨੀਵਰਸਿਟੀ ਵਿਖੇ ਕੁੱਤਿਆਂ ਸੰਬੰਧੀ ਖੋਜ ਕੇਂਦਰ ਸਥਾਪਿਤ ਕਰਨਾ ਇਕ ਬਹੁਤ ਸ਼ਲਾਘਾਯੋਗ ਯਤਨ ਹੈ ਜਿਸ ਨਾਲ ਕੁੱਤਿਆਂ ਦੀ ਸਿਹਤ ਸੁਧਾਰ ਸੰਬੰਧੀ ਕਈ ਨਵੀਆਂ ਖੋਜਾਂ ਹੋਣਗੀਆਂ।ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਵਿਚ ਬਾਇਓਤਕਨਾਲੋਜੀ ਵਿਭਾਗ ਵਲੋਂ 10.30 ਕਰੋੜ ਰੁਪਏ ਦੀ ਰਕਮ ਬਿਮਾਰੀਆਂ ਦੇ ਨਿਰੀਖਣ, ਖੁਰਾਕ ਅਤੇ ਟੀਕਾਕਰਨ ਸੰਬੰਧੀ ਖੋਜ ਕਰਨ ਵਾਸਤੇ ਮੁਹੱਈਆ ਕੀਤੀ ਗਈ ਹੈ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਸਿਖਲਾਈ ਇਸ ਕਾਰਜ ਵਿਚ ਮੁਢਲਾ ਕਦਮ ਹੈ ਅਤੇ ਅਸੀਂ ਕੁੱਤਿਆਂ ਦੀ ਸਿਹਤ ਸੰਭਾਲ ਲਈ ਹੋਰ ਕਈ ਨਵੇਂ ਉਪਰਾਲੇ ਅਤੇ ਖੋਜਾਂ ਕਰਾਂਗੇ।ਉਨ੍ਹਾਂ ਸਿੱਖਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਇਥੋਂ ਲਈ ਸਿੱਖਿਆ ਨੂੰ ਖੇਤਰ ਵਿਚ ਜ਼ਰੂਰ ਵਰਤਣ।
ਵੈਟਨਰੀ ਮੈਡੀਸਨ ਵਿਭਾਗ ਦੇ ਮੁਖੀ, ਡਾ. ਚਰਨਜੀਤ ਸਿੰਘ ਰੰਧਾਵਾ ਅਤੇ ਸਿਖਲਾਈ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਸਿਖਲਾਈ ਨਾਲ ਵੈਟਨਰੀ ਡਾਕਟਰ ਆਧੁਨਿਕ ਤਕਨੀਕਾਂ ਨੂੰ ਛੋਟੇ ਜਾਨਵਰਾਂ ਵਿਚ ਵਰਤਣ ਦੇ ਵਧੇਰੇ ਕਾਬਿਲ ਹੋ ਸਕਣਗੇ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਸਿਖਲਾਈ ਦੇ ਨਿਰਦੇਸ਼ਕ ਨੇ ਵਿਭਾਗ ਦੇ ਯਤਨਾਂ ਦੀ ਸਰਾਹਨਾ ਕੀਤੀ ਕਿ ਉਨ੍ਹਾਂ ਨੇ ਇਸ ਢੰਗ ਦੀ ਸਿਖਲਾਈ ਕਰਵਾ ਕੇ ਇਕ ਨਵੀਂ ਪਿਰਤ ਸ਼ੁਰੂ ਕੀਤੀ ਹੈ ਜਿਸ ਨਾਲ ਕਿ ਆਧੁਨਿਕ ਤਕਨੀਕਾਂ ਖੇਤਰ ਵਿਚ ਵਰਤਣ ਦੇ ਕੰਮ ਨੂੰ ਉਤਸਾਹ ਮਿਲੇਗਾ।ਡਾ. ਸਵਰਨ ਸਿੰਘ ਰੰਧਾਵਾ ਨੇ ਅਧਿਆਪਕਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਲੋਂ ਇਸ ਕੇਂਦਰ ਵਿਚ ਪਾਏ ਜਾ ਰਹੇ ਨਿੱਗਰ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਫਲ ਸਿਖਲਾਈ ਵਰਤਮਾਨ ਵਿਦਿਆਰਥੀਆਂ ਨੂੰ ਵੀ ਸਮੇਂ ਦੇ ਹਾਣ ਦਾ ਬਣਾਉਂਦੀ ਹੈ।ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਿਖਲਾਈ ਦਾ ਸਮਾਪਨ ਕੀਤਾ ਗਿਆ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans