Menu

ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਬਠਿੰਡਾ , 29 ਫਰਵਰੀ – ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਵਿਖੇ 22 ਫਰਵਰੀ ਨੂੰ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ਦੌਰਾਨ ਸਵੇਰ ਵੇਲੇ ਇੱਕ ਵਿਅਕਤੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਜਿਸਦੀ ਪਹਿਚਾਣ ਉਗ੍ਰਸੇਨ ਸੋਰੇਨ ਦੇ ਤੌਰ ’ਤੇ ਹੋਈ ਹੈ। ਉਕਤ ਵਿਅਕਤੀ ਨੂੰ ਉਸੇ ਵੇਲੇ ਰੰਗੇ ਹੱਥੀ ਫੜ੍ਹਿਆ ਗਿਆ ਅਤੇ ਪੁਲਿਸ ਦੇ ਸੁਪੁਰਦ ਕਰ ਦਿੱਤਾ ਗਿਆ। ਪੁਲਿਸ ਵੀ ਇਸ ਘਟਨਾ ਦੀ ਅਹਿਮੀਅਤ ਨੂੰ ਸਮਝਦਿਆਂ ਨਾਲ ਦੀ ਨਾਲ ਹਰਕਤ ਵਿੱਚ ਆਈ, ਜਿਸਦੇ ਚਲਦਿਆਂ ਕਮਿਸ਼ਨਰ, ਡੀ.ਸੀ.ਪੀ. ਅਤੇ ਹੋਰ ਵੱਡੇ ਪੁਲਿਸ ਅਫਸਰਾਂ ਨੇ  ਡੀ.ਸੀ.ਪੀ. ਦੇ ਦਫਤਰ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੜੀਸਾ ਸਿੱਖ ਪ੍ਰਤਿਨੀਧੀ ਬੋਰਡ ਦੇ ਮੈਂਬਰਾਂ ਨਾਲ ਇੱਕ ਐਮਰਜੈਂਸੀ ਮੀਟਿੰਗ ਕੀਤੀ ਅਤੇ  ਵਿਸਤਾਰ ਨਾਲ ਇਸ ਘਟਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਕਿ ਕਿਸਦੀ ਸ਼ਾਜਿਸ਼ ਨਾਲ ਇਹ ਘਟਨਾ ਹੋਈ। ਇਸ ’ਤੇ ਕਾਰਵਾਈ ਕਰਦਿਆਂ ਕਟਕ ਦੀ ਪੁਲਿਸ ਵੱਲੋਂ ਮਯੂਰਭੰਜ ਦੀ ਪੁਲਿਸ ਦੇ ਸਹਿਯੋਗ ਨਾਲ ਉਕਤ ਵਿਅਕਤੀ ਦੇ ਪਿੰਡ ਤੋਂ ਉਸ ਦੇ ਪਰਿਵਾਰ ਅਤੇ  ਪਿੰਡ ਦੇ ਸਰਪੰਚ ਜਿੰਨ੍ਹਾਂ ’ਚ ਭੁਵਨੇਸ਼ਵਰ ਦਾ ਵੀ ਇੱਕ ਵਿਅਕਤੀ ਸ਼ਾਮਲ ਸੀ ਨੂੰ ਵੀ ਥਾਣੇ  ਬੁਲਾਇਆ, ਜਿਸ ਤੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਹਮਣੇ ਸਾਰੀ ਪੁੱਛ ਗਿੱਛ ਕੀਤੀ। ਪੁੱਛ ਗਿੱਛ ਦੌਰਾਨ  ਉਗ੍ਰਸੇਨ ਦੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਕਾਫੀ ਚਿਰ ਤੋਂ ਦਿਮਾਗੀ ਬਿਮਾਰ ਹੈ। ਪਰਿਵਾਰ ਅਤੇ ਸਰਪੰਚ ਦੇ ਬਿਆਨਾਂ ਉਪਰੰਤ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ’ਚ ਲੈ ਕੇ ਐਸ.ਸੀ.ਬੀ. ਮੈਡੀਕਲ ਹਸਪਤਾਲ ਜਾਂਚ ਲਈ ਦਾਖਲ ਕਰਵਾ ਦਿਤਾ। ਸ਼ੁਰੂੁਆਤੀ ਜਾਂਚ ’ਚ ਡਾਕਟਰਾਂ ਨੇ ਦੱਸਿਆ ਕਿ ਇਹ ਬੰਦਾ ਦਿਮਾਗੀ ਤੌਰ ’ਤੇ ਬਿਮਾਰ ਹੈ, ਜਿਸਦੀ  ਜਲਦ ਹੀ ਰਿਪੋਰਟ ਦੇ ਦਿੱਤੀ ਜਾਵੇਗੀ। ਰਿਪੋਰਟ ਆਉਣ ’ਤੇ ਪੁਲਿਸ ਉਕਤ ਵਿਅਕਤੀ ਨੂੰ ਮਜਿਸਟ੍ਰੇਟ ਕੋਲ ਪੇਸ਼ ਕਰੇਗੀ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans