ਨਵੀਂ ਦਿੱਲੀ, 29 ਫਰਵਰੀ – ਉਤਰੀ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਸ਼ਨੀਵਾਰ ਸਵੇਰੇ ਜੰਤਰ ਮੰਤਰ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ ਫਿਰ ਕਨਾਟ ਪਲੇਸ ਵਿਚ ਸ਼ਾਂਤੀ ਮਾਰਚ ਕੱਢਿਆ, ਜਿਸ ਵਿਚ ਦੰਗਾ ਪੀੜਤ ਵੀ ਸ਼ਾਮਲ ਹੋਏ। ਦੱਸ ਦੇਈਏ ਕਿ ਪਿਛਲੇ 2 ਦਿਨਾਂ ਤੋਂ ਹਿੰਸਾ ਦੀ ਕੋਈ ਵਾਰਦਾਤ ਸਾਹਮਣੇ ਨਹੀਂ ਆਈ। ਪੁਲਿਸ ਮੁਸ਼ਤੈਦ ਹੈ ਅਤੇ ਸ਼ਨੀਵਾਰ ਨੂੰ ਵੀ ਡਰੋਨ ਨਾਲ ਹਿੰਸਾ ਪ੍ਰਭਾਵਿਤ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।