Menu

ਸਾਫ ਸੁਥਰੇ ਮੀਟ ਦੇ ਉਤਪਾਦਨ ਅਤੇ ਵਰਤੋਂ ਸੰਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਸਿਖਲਾਈ

ਲੁਧਿਆਣਾ 28 ਫਰਵਰੀ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੀਟ ਉਪਭੋਗੀਆਂ ਦੀ ਸਿਹਤ ਨੂੰ ਖਿਆਲ ਵਿਚ ਰੱਖਦਿਆਂ ਸਾਫ ਸੁਥਰੇ ਮੀਟ ਦੇ ਉਤਪਾਦਨ ਅਤੇ ਮੀਟ ਦੇ ਸਹਿ-ਉਤਪਾਦਾਂ ਦੀ ਵਰਤੋਂ ਸੰਬੰਧੀ ਇਕ ਤਿੰਨ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਮੁਖੀ ਅਤੇ ਸਿਖਲਾਈ ਦੇ ਨਿਰਦੇਸ਼ਕ, ਡਾ. ਮਨੀਸ਼ ਚੈਟਲੀ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮੀਟ ਦੇ ਕਿੱਤੇ ਨਾਲ ਜੁੜੇ ਪੇਸ਼ੇਵਰਾਂ ਨੂੰ ਸਿੱਖਿਅਤ ਕਰਨ ਲਈ ਕੀਤਾ ਗਿਆ ਤਾਂ ਜੋ ਉਹ ਸਿਹਤਮੰਦ ਤਰੀਕੇ ਨਾਲ ਮੀਟ ਤਿਆਰ ਕਰਨ ਅਤੇ ਉਪਭੋਗੀਆਂ ਨੂੰ ਪਹੁੰਚਾਉਣ।ਇਹ ਸਿਖਲਾਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਤਹਿਤ ਮੀਟ ਉਦਯੋਗ ਵਿਚ ਕੰਮ ਕਰਨ ਵਾਲੇ ਕਾਮਿਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਸਿੱਖਿਅਤ ਕਰਨ ਲਈ ਕਰਵਾਈ ਗਈ ਜਿਸ ਵਿਚ 21 ਸਿੱਖਿਆਰਥੀਆਂ ਨੇ ਹਿੱਸਾ ਲਿਆ।ਇਸ ਸਿਖਲਾਈ ਪ੍ਰੋਗਰਾਮ ਵਿਚ ਲੈਕਚਰ ਅਤੇ ਪ੍ਰਯੋਗੀ ਗਿਆਨ ਦਿੱਤਾ ਗਿਆ ਜਿਸ ਵਿਚ ਮੀਟ ਦੀ ਪ੍ਰਾਸੈਸਿੰਗ, ਵੱਖ-ਵੱਖ ਭਾਗਾਂ ਨੂੰ ਸੰਭਾਲਣਾ ਅਤੇ ਪੈਕੇਜ ਤਕਨੀਕਾਂ `ਤੇ ਜਾਣਕਾਰੀ ਦਿੱਤੀ ਗਈ।ਇਸ ਪੇਸ਼ੇ ਸੰਬੰਧੀ ਮਾਪਦੰਡਾਂ ਅਤੇ ਕਾਨੂੰਨੀ ਪਹਿਲੂਆਂ ਨੂੰ ਵੀ ਇਨ੍ਹਾਂ ਸਿੱਖਿਆਰਥੀਆਂ ਨਾਲ ਸਾਂਝਿਆਂ ਕੀਤਾ ਗਿਆ।ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦਾ ਯੋਗਦਾਨ, ਸਰਕਾਰੀ ਸਕੀਮਾਂ, ਲਾਇਸੰਸ ਪ੍ਰਕਿਰਿਆ ਅਤੇ ਵੱਖੋ-ਵੱਖ ਮਹਿਕਮਿਆਂ ਦੀਆਂ ਪ੍ਰਵਾਨਗੀਆਂ ਸੰਬੰਧੀ ਵੀ ਪੂਰਨ ਗਿਆਨ ਦਿੱਤਾ ਗਿਆ।ਸਿੱਖਿਆਰਥੀਆਂ ਨੂੰ ਇਹ ਕਿੱਤਾ ਕਰਨ ਲਈ ਜ਼ਰੂਰੀ ਵਸਤਾਂ ਅਤੇ ਸੰਦ ਜਿਵੇਂ ਰਬੜ ਦੇ ਬੂਟ, ਸਟੀਲ ਦੇ ਵੱਡੇ ਚਾਕੂ, ਐਪਰਨ, ਦਸਤਾਨੇ, ਮੂੰਹ ਅਤੇ ਸਿਰ ਢਕਣ ਵਾਲੇ ਕਪੜੇ ਵੀ ਦਿੱਤੇ ਗਏ।ਇਸ ਖੇਤਰ ਦੇ ਗਿਆਨ ਨੂੰ ਹੋਰ ਬਿਹਤਰ ਕਰਨ ਲਈ ਸਿਖਲਾਈ ਸਾਹਿਤ ਵੀ ਮੁਹੱਈਆ ਕੀਤਾ ਗਿਆ।ਪ੍ਰਤੀਭਾਗੀਆਂ ਨੂੰ ਇਕ ਆਧੁਨਿਕ ਮੀਟ ਪ੍ਰਾਸੈਸਿੰਗ ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ।ਇਸ ਸਿਖਲਾਈ ਦਾ ਸੰਯੋਜਨ, ਡਾ. ਓ ਪੀ ਮਾਲਵ ਅਤੇ ਰਾਜੇਸ਼ ਵਾਘ ਨੇ ਕੀਤਾ। ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਅਜਿਹੀ ਸਿਖਲਾਈ ਨਾਲ ਇਨ੍ਹਾਂ ਕਿਰਤੀਆਂ ਵਿਚ ਭੋਜਨ ਸੁਰੱਖਿਆ ਮਾਪਦੰਡਾਂ ਅਤੇ ਕਵਾਲਿਟੀ ਨੂੰ ਯਕੀਨੀ ਬਨਾਉਣ ਲਈ ਜਾਗਰੂਕਤਾ ਆਉਂਦੀ ਹੈ।ਡਾ. ਅਮਰਜੀਤ ਸਿੰਘ, ਕੰਪਟਰੋਲਰ ਨੇ ਸਿਖਲਾਈ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ।ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਸਾਫ ਸੁਥਰਾ ਮੀਟ ਉਪਭੋਗੀਆਂ ਦੀ ਸਿਹਤ ਲਈ ਵਧੇਰੇ ਮੁਫੀਦ ਹੋਏਗਾ।ਇਸ ਨਾਲ ਇਸ ਖੇਤਰ ਦੇ ਸਭ ਤੋਂ ਮੁੱਢਲੇ ਪੱਧਰ `ਤੇ ਕੰਮ ਕਰ ਰਹੇ ਪੇਸ਼ੇਵਰਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਆਪਣੀ ਆਮਦਨ ਵਧਾਉਣ ਲਈ ਮੀਟ ਦੇ ਗੁਣਵੱਤਾ ਭਰਪੂਰ ਉਤਪਾਦਾਂ ਦਾ ਕਾਰੋਬਾਰ ਕਰਨ ਲਈ ਪ੍ਰੇਰਿਆ। ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਕਿਹਾ ਕਿ ਮੀਟ ਦੇ ਕੰਮ ਵਿਚ ਜੁੜੇ ਪੇਸ਼ੇਵਰਾਂ ਨੂੰ ਆਧੁਨਿਕ ਸਮੇਂ ਦੀ ਵਿਧੀਵਤ ਸਿਖਲਾਈ ਜ਼ਰੂਰ ਦੇਣੀ ਚਾਹੀਦੀ ਹੈ।ਡਾ. ਨੰਦਾ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸਾਨੂੰ ਮੀਟ ਦੇ ਸਹਿ-ਉਤਪਾਦਾਂ ਦੀ ਵੀ ਪੂਰਨ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਮੁਨਾਫਾ ਵੀ ਵਧੇਗਾ, ਕਈ ਬਿਮਾਰੀਆਂ ਤੋਂ ਬਚਾਅ ਹੋਏਗਾ ਅਤੇ ਵਾਤਾਵਰਣ ਨੂੰ ਪਲੀਤ ਹੋਣੋਂ ਬਚਾਇਆ ਜਾ ਸਕੇਗਾ।ਕਿਸਾਨਾਂ ਦੀ ਆਮਦਨ ਵਧਾਉਣ ਵਿਚ ਵੀ ਅਜਿਹੀ ਕਾਰਗੁਜ਼ਾਰੀ ਦਾ ਬਹੁਤ ਯੋਗਦਾਨ ਰਹਿੰਦਾ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans