ਪਟਿਆਲਾ, 27 ਫਰਵਰ -19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ ‘ਚ ਇਕ ਹਾਕੀ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਵੀ ਸ਼ਾਮਿਲ ਸੀ, ਦੇ ਦੋਸ਼ੀ ਮਾਨਰਾਜ ਸਿੰਘ ਨੂੰ ਪੁਲਿਸ ਨੇ ਢੈਠੱਲ ਪਿੰਡ ਦੇ ਨੇੜਿਉਂ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ ਜਦਕਿ ਉਸ ਦਾ ਪਿਤਾ ਅਮਨਦੀਪ ਸਿੰਘ ਅਜੇ ਫ਼ਰਾਰ ਹੈ। ਦੋਸ਼ੀ ਕੋਲੋਂ ਕਤਲ ਦੌਰਾਨ ਵਰਤੀ ਗਈ 12 ਬੋਰ ਦੀ ਰਾਈਫ਼ਲ ਵੀ ਬਰਾਮਦ ਹੋਈ ਹੈ।