Menu

ਅਗਾਂਹਵਧੂ ਮੱਛੀ ਪਾਲਕਾਂ ਦੀ ਜਥੇਬੰਦੀ ਦੀ ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਮਿਲਣੀ

ਲੁਧਿਆਣਾ 26 ਫਰਵਰੀ – ਪੰਜਾਬ ਦੇ ਅਗਾਂਹਵਧੂ ਮੱਛੀ ਪਾਲਕਾਂ ਦੀ ਜਥੇਬੰਦੀ ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮਿਲਣੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਈ ਜਿਸ ਵਿਚ ਪੰਜਾਬ ਦੇ ਵੱਖੋ-ਵੱਖਰੇ ਇਲਾਕਿਆਂ ਤੋਂ 30 ਕਿਸਾਨਾਂ ਨੇ ਹਿੱਸਾ ਲਿਆ।ਸਰਦੀ ਤੋਂ ਗਰਮੀ ਵੱਲ ਜਾ ਰਹੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਾ. ਅਭਿਸ਼ੇਕ ਸ੍ਰੀਵਾਸਤਵ ਨੇ ਇਸ ਵਿਚਕਾਰਲੇ ਮੌਸਮ ਤੋਂ ਗਰਮੀ ਦੀ ਤਬਦੀਲੀ ਸੰਬੰਧੀ
ਮੱਛੀ ਪਾਲਕਾਂ ਨੂੰ ਮੱਛੀ ਦੀ ਸਾਂਭ ਸੰਭਾਲ ਸੰਬੰਧੀ ਸਿੱਖਿਅਤ ਕੀਤਾ।ਪਾਣੀ ਦੀ ਕਵਾਲਿਟੀ, ਬਿਮਾਰੀ ਪ੍ਰਬੰਧਨ ਅਤੇ ਖੁਰਾਕ ਵਿਚ ਤਬਦੀਲੀ ਬਾਰੇ ਦੱਸਿਆ ਗਿਆ ਤਾਂ ਜੋ ਵੱਧਦੇ ਤਾਪਮਾਨ ਵਿਚ ਮੱਛੀਆਂ ਨੂੰ ਸਹੀ ਸੰਭਾਲ ਦਿੱਤੀ ਜਾ ਸਕੇ।ਡਾ. ਅਮਿਤ ਮੰਡਲ ਨੇ ਖੁਰਾਕੀ ਪ੍ਰਬੰਧਨ ਰਾਹੀਂ ਮੱਛੀ ਦਾ ਸਿਹਤਮੰਦ ਉਤਪਾਦਨ ਲੈਣ ਬਾਰੇ ਚਰਚਾ ਕੀਤੀ।ਮੱਛੀ ਦਾ ਉਤਪਾਦਨ ਵਧਾਉਣ ਸੰਬੰਧੀ ਵੀ ਮੱਛੀ ਪਾਲਕਾਂ ਨੂੰ ਨੁਕਤੇ ਦੱਸੇ ਗਏ। ਡਾ. ਪ੍ਰਭਜੀਤ ਸਿੰਘ ਨੇ ਇਸ ਮੀਟਿੰਗ ਦਾ ਸੰਯੋਜਨ ਕੀਤਾ ਅਤੇ ਤਲਾਬ ਨੂੰ ਸਾਫ ਸੁਥਰਾ ਰੱਖਣ ਅਤੇ ਗਾਰ ਕੱਢਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ।ਵਿਭਾਗ ਦੇ ਮੁਖੀ, ਡਾ. ਮੀਰਾ ਡੀ ਆਂਸਲ ਨੇ ਮੱਛੀ ਪਾਲਕਾਂ ਨੂੰ ਕਿਹਾ ਕਿ ਬਹਾਰ ਦੇ ਮੌਸਮ ਵਿਚ ਮੱਛੀ ਨੂੰ ਬਿਮਾਰੀ ਲੱਗਣ ਦਾ ਖ਼ਤਰਾ ਅਤੇ ਪਰਜੀਵੀਆਂ ਦਾ ਹਮਲਾ ਵਧ ਜਾਂਦਾ ਹੈ ਇਸ ਲਈ ਸਾਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਕੁਲਬੀਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਯੂਨੀਵਰਸਿਟੀ ਦੇ ਮਾਹਿਰਾਂ ਦੇ ਸੰਪਰਕ ਵਿਚ ਰਹਿਣ ਅਤੇ ਕਿਸੇ ਵੀ ਉਲਝਣ ਜਾਂ ਸਮੱਸਿਆ ਸਮੇਂ ਮਾਹਿਰਾਂ ਨਾਲ ਰਾਏ ਕਰਨ।ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਨੇ ਕਾਲਜ ਦੀ ਸ਼ਲਾਘਾ ਕੀਤੀ ਕਿ ਉਹ ਇਸ ਕਿਸਮ ਦੀਆਂ ਮਹੀਨਾਵਾਰ ਮੀਟਿੰਗਾਂ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਿਸਾਨ ਇਸ ਤਰ੍ਹਾਂ ਦੇ ਮੰਚ ਤੇ ਆ ਕੇ ਬਹੁਤ ਕੁਝ ਨਵਾਂ ਸਿੱਖਦਾ ਹੈ।ਉਨ੍ਹਾਂ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਉਹ 20-21 ਮਾਰਚ ਨੂੰ ਯੂਨੀਵਰਸਿਟੀ ਵਿਖੇ ਲੱਗ ਰਹੇ ਪਸ਼ੂ ਪਾਲਣ ਮੇਲੇ ਵਿਚ ਜਰੂਰ ਪਹੁੰਚਣ ਤਾਂ ਕਿ ਉਥੇ ਸਾਰੇ ਮਾਹਿਰਾਂ ਨੂੰ ਇਕੱਠੇ ਮਿਲ ਕੇ ਹਰ ਤਰੀਕੇ ਦਾ ਗਿਆਨ ਲੈ ਸਕਣ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39879 posts
  • 0 comments
  • 0 fans