ਬਠਿੰਡਾ, 19 ਫਰਵਰੀ – ਬਠਿੰਡਾ ‘ਚ ਅੱਜ ਇੱਕ ਕੈਦੀ ਦੇ ਜੇਲ੍ਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਬਠਿੰਡਾ ‘ਚੋਂ 7 ਕੈਦੀਆ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਸੀ। ਇਸ ਦੌਰਾਨ 302 ਦੇ ਮਾਮਲੇ ‘ਚ ਸਜ਼ਾ ਭੁਗਤ ਰਹੇ ਇੱਕ ਕੈਦੀ ਨੂੰ ਜਦ ਪੁਲਿਸ ਐਕਸਰਾ ਕਰਾਉਣ ਤੋਂ ਬਾਅਦ ਬੱਸ ‘ਚ ਚੜ੍ਹਾਉਣ ਲਈ ਲਿਆ ਰਹੀ ਸੀ ਤਾਂ ਉਹ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਫ਼ਰਾਰ ਹੋ ਗਿਆ। ਕੈਦੀ ਦੀ ਪਹਿਚਾਣ ਮੀਤਾ ਰਾਮ ਵਾਸੀ ਪਤੂਈ ਖੇੜਾ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਉਸ ਦੀ ਸਜ਼ਾ ‘ਤੇ ਕੁਝ ਦਿਨ ਹੀ ਬਾਕੀ ਰਹਿੰਦੇ ਸਨ। ਫਿਲਹਾਲ ਪੁਲਿਸ ਉਕਤ ਕੈਦੀ ਦੀ ਭਾਲ ‘ਚ ਜੁੱਟ ਗਈ ਹੈ।